ਪੰਜਾਬ ਲੁਧਿਆਣਾ ਪੁਲਿਸ ਸੁਲਝਾਇਆ ਚੋਰੀ ਦਾ ਬੰਦ ਮਾਮਲਾ/ ਘਰ ਦਾ ਨੌਕਰ ਹੀ ਨਿਕਲਿਆ ਚੋਰੀ ਦਾ ਸਾਜ਼ਿਸ਼ਘਾੜਾ/ ਪੁਲਿਸ ਨੇ ਮੁਲਜ਼ਮ ਤੋਂ ਬਰਾਮਦ ਕੀਤਾ ਸਾਮਾਨ By admin - August 16, 2026 0 1 Facebook Twitter Pinterest WhatsApp ਲੁਧਿਆਣਾ ਪੁਲਿਸ ਨੇ ਥਾਣਾ ਦਰੇਸੀ ਇਲਾਕੇ ’ਚ ਬੰਦ ਪਏ ਘਰ ਅੰਦਰ ਹੋਈ ਚੋਰੀ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਘਰ ਦੇ ਇਕ ਨੌਕਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਸਾਥੀਆਂ ਨਾਲ ਮਿਲ ਕੇ ਘਟਨਾ ਅੰਜ਼ਾਮ ਦਿੱਤੀ ਗਈ ਸੀ। ਪੁਲਿਸ ਨੇ ਮੁਲਜਮ ਕੋਲੋਂ ਸੋਨੇ ਚਾਂਦੀ ਦੇ ਗਹਿਣੇ ਵੀ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਮੁਲਜ਼ਮ ਬਾਕੀ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦਰੇਸੀ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਪਰਿਵਾਰ ਕੁਝ ਦਿਨਾਂ ਲਈ ਬਾਹਰ ਗਿਆ ਸੀ ਤਾਂ ਪਿੱਛੋਂ ਵਾਪਸ ਆ ਕੇ ਦੇਖਿਆ ਕੀ ਘਰ ਦੇ ਤਾਲੇ ਟੁੱਟੇ ਹੋਏ ਹਨ ਅਤੇ ਸੋਨੇ ਚਾਂਦੀ ਦੇ ਗਹਿਣੇ ਗਾਇਬ ਹਨ। ਪਰਿਵਾਰ ਨੇ ਨੌਕਰ ਤੇ ਸ਼ੰਕਾ ਜਾਹਰ ਕੀਤੀ, ਜਿਸ ਤੋਂ ਬਾਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਨੌਕਰ ਨੂੰ ਗ੍ਰਿਫਤਾਰ ਕੀਤਾ ਤੇ ਉਸ ਕੋਲੋਂ ਚੋਰੀ ਕੀਤੇ ਗਏ ਅਤੇ ਸੋਨੇ ਚਾਂਦੀ ਦੇ ਗਹਿਣੇ ਰਿਕਵਰੀ ਕੀਤੀ ਹੈ। ਪੁਲਿਸ ਵੱਲੋਂ ਉਸ ਦੇ ਬਾਕੀ ਸਾਥੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਚੋਰ ਘਰ ਦੇ ਅੰਦਰ ਦੀ ਡੀਵੀਆਰ ਵੀ ਨਾਲ ਲੈ ਕੇ ਸਨ ਪਰ ਬਾਹਰ ਲੱਗੇ ਸੀਸੀਟੀਵੀ ਕੈਮਰੇਆ ਦੀ ਕੁਝ ਫੋਟੇਜ ਉਹਨਾਂ ਦੇ ਹੱਥ ਲੱਗੀ ਹੈ ਜਿਸ ਦੇ ਆਧਾਰ ਉੱਪਰ ਹੋਰ ਰਿਮਾਂਡ ਹਾਸਲ ਕੀਤਾ ਹੈ।