Uncategorized ਜਲੰਧਰ ’ਚ ਚੋਰਾਂ ਨੇ ਬੰਦ ਘਰ ਨੂੰ ਬਣਾਇਆ ਨਿਸ਼ਾਨਾ/ ਘਟਨਾ ਵੇਲੇ ਕਿਸੇ ਸਮਾਗਮ ’ਚ ਗਿਆ ਸੀ ਪਰਿਵਾਰ/ ਗਹਿਣੇ, ਨਕਦੀ ਲੈ ਕੇ ਚੋਰ ਫਰਾਰ, ਪੁਲਿਸ ਕਰ ਰਹੀ ਜਾਂਚ By admin - June 9, 2025 0 11 Facebook Twitter Pinterest WhatsApp ਜਲੰਧਰ ਸ਼ਹਿਰ ਅੰਦਰ ਚੋਰਾਂ ਦੀਆਂ ਸਰਗਰਮੀਆਂ ਦਾ ਸਿਲਸਿਲਾ ਥੰਮ੍ਹ ਨਹੀਂ ਰਿਹਾ। ਤਾਜ਼ਾ ਮਾਮਲਾ ਸ਼ਹਿਰ ਦਗਾ ਭਗਵਾਨ ਬਾਲਮੀਕ ਕਾਲੋਨੀ ਤੋਂ ਸਾਹਮਣੇ ਆਇਆ ਐ, ਜਿੱਥੇ ਚੋਰਾਂ ਨੇ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਗਹਿਣੇ ਤੇ ਨਕਦੀ ਤੇ ਹੱਥ ਸਾਫ ਕੀਤਾ ਐ। ਘਟਨਾ ਵੇਲੇ ਪਰਿਵਾਰ ਕਿਸੇ ਸਮਾਗਮ ਵਿਚ ਸ਼ਾਮਲ ਹੋਣ ਗਿਆ ਹੋਇਆ ਸੀ। ਪਿੱਛੋਂ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਚੋਰ 5 ਲੱਖ ਕੀਮਤ ਦੇ ਗਹਿਣੇ ਅਤੇ 50 ਹਜ਼ਾਰ ਨਕਦੀ ਲੈ ਕੇ ਫਰਾਰ ਹੋ ਗਏ। ਪੀੜਤ ਪਰਿਵਾਰ ਨੇ ਘਰ ਦੇ ਉਪਰ ਰਹਿੰਦੇ ਲੜਕੇ ਤੇ ਸ਼ੱਕ ਜਾਹਰ ਕੀਤੀ ਐ। ਪੀੜਤ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਐ। ਪੁਲਿਸ ਨੇ ਘਰ ਮਾਲਕਾਂ ਦੇ ਬਿਆਨਾਂ ਦੇ ਅਧਾਰ ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤਾ ਐ। ਘਰ ਦੀ ਮਾਲਕਣ ਦੀਪ ਮਾਲਾ ਨੇ ਦੱਸਿਆ ਕਿ ਉਹ ਕਿਸੇ ਪਰਿਵਾਰਕ ਸਮਾਗਮ ਲਈ ਘਰੋਂ ਬਾਹਰ ਗਈ ਹੋਈ ਸੀ ਅਤੇ ਉਸਦਾ ਪਤੀ ਕੰਮ ‘ਤੇ ਸੀ। ਗੁਆਂਢੀਆਂ ਨੇ ਉਸਨੂੰ ਦੱਸਿਆ ਕਿ ਉਸਦੇ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਰਾ ਸਮਾਨ ਖਿਲਰਿਆ ਹੋਇਆ ਸੀ। ਜਿਸ ਤੋਂ ਬਾਅਦ ਜਦੋਂ ਉਹ ਘਰ ਪਹੁੰਚੀ ਤਾਂ ਉਸਨੇ ਦੇਖਿਆ ਕਿ ਚੋਰ ਅਲਮਾਰੀ ਵਿੱਚੋਂ ਲਗਭਗ 5 ਲੱਖ ਰੁਪਏ ਦੇ ਗਹਿਣੇ ਅਤੇ 50 ਹਜ਼ਾਰ ਦੀ ਨਕਦੀ ਲੈ ਕੇ ਭੱਜ ਗਏ ਸਨ। ਉਸਨੇ ਇਸ ਬਾਰੇ ਕੰਟਰੋਲ ਰੂਮ ਨੂੰ ਸ਼ਿਕਾਇਤ ਕੀਤੀ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪਰਿਵਾਰ ਨੇ ਦੋਸ਼ ਲਗਾਇਆ ਕਿ ਇਹ ਚੋਰੀ ਉਨ੍ਹਾਂ ਦੇ ਘਰ ਦੇ ਉਪਰ ਰਹਿਣ ਵਾਲੇ ਲੜਕੇ ਨੇ ਕੀਤੀ ਹੈ। ਜੇਕਰ ਪੁਲਿਸ ਸਖ਼ਤੀ ਨਾਲ ਪੁੱਛਗਿੱਛ ਕਰਦੀ ਹੈ ਤਾਂ ਮਾਮਲਾ ਸੁਲਝ ਸਕਦਾ ਐ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਐ।