ਪੰਜਾਬ ਫਿਲੌਰ ’ਚ ਸੜਕ ਹਾਦਸੇ ਦੌਰਾਨ ਇਕ ਜ਼ਖਮੀ/ ਟਰੱਕ ਨੇ ਮੋਟਰ ਸਾਇਕਲ ਸਵਾਰ ਨੂੰ ਮਾਰੀ ਟੱਕਰ/ ਪੁਲਿਸ ਨੇ ਜ਼ਖਮੀ ਨੂੰ ਹਸਪਤਾਲ ਪਹੁੰਚਾ ਕੇ ਜਾਂਚ ਆਰੰਭੀ By admin - August 15, 2026 0 2 Facebook Twitter Pinterest WhatsApp ਫਿਲੌਰ ਦੇ ਨੈਸ਼ਨਲ ਹਾਈਵੇਅ ‘ਤੇ ਟਰੱਕ ਤੇ ਮੋਟਰ ਸਾਇਕਲ ਵਿਚਾਲੇ ਵਾਪਰੇ ਹਾਦਸੇ ਵਿਚ ਮੋਟਰ ਸਾਇਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਇੱਕ ਮੋਟਰਸਾਈਕਲ ਸਵਾਰ ਤੇਜ਼ ਰਫ਼ਤਾਰ ਨਾਲ ਵਾਹਨਾਂ ਨੂੰ ਓਵਰਟੇਕ ਕਰ ਰਿਹਾ ਸੀ ਕਿ ਪਿੱਛੋਂ ਆਉਂਦੇ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਮੋਟਰ ਸਾਇਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਮੋਟਰਸਾਈਕਲ ਸਵਾਰ ਦੀਆਂ ਲੱਤਾਂ ਤੇ ਗੰਭੀਰ ਸੱਟਾਂ ਲੱਗੀਆਂ ਨੇ। ਇਸ ਦੌਰਾਨ ਉਸ ਦਾ ਮੋਟਰ ਸਾਇਕਲ ਟਰੱਕ ਹੇਠਾਂ ਫਸ ਗਿਆ। ਮੌਕੇ ਤੇ ਪਹੁੰਚੀ ਐਸਐਸਐਫ ਟੀਮ ਨੇ ਜ਼ਖਮੀ ਨੂੰ ਬਾਹਰ ਕੱਢ ਕੇ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਗੰਭੀਰ ਹਾਲਤ ਨੂੰ ਵੇਖਦਿਆ ਜਲੰਧਰ ਲਈ ਰੈਫਰ ਕਰ ਦਿੱਤਾ ਹੈ। ਜ਼ਖਮੀ ਵਿਅਕਤੀ ਦੀ ਪਛਾਣ ਰਵਿੰਦਰ ਸਿੰਘ ਖੰਨਾ ਵਜੋਂ ਹੋਈ ਹੈ।