ਗੁਰਦਾਸਪੁਰ ’ਚ ਚੋਰਾਂ ਨੇ ਦੁਕਾਨ ਨੂੰ ਬਣਾਇਆ ਨਿਸ਼ਾਨਾ/ ਲੱਖਾਂ ਰੁਪਏ ਦਾ ਕੱਪੜਾ ਤੇ ਨਕਦੀ ਲੈ ਕੇ ਫਰਾਰ/ ਚਾਰ ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਖੋਲ੍ਹੀ ਸੀ ਦੁਕਾਨ

0
1

ਗੁਰਦਾਸਪੁਰ ਦੇ ਕਸਬਾ ਧਾਰੀਵਾਲ ਅੰਦਰ ਚੋਰਾਂ ਦੀਆਂ ਸਰਗਰਮੀਆਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਮਾਮਲਾ ਸ਼ਹਿਰ ਦੀ ਲੰਗਾਹ ਮਾਰਕੀਟ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਰੈਡੀਮੇਡ ਕੱਪੜਿਆਂ ਦੀ ਦੁਕਾਨ ਅੰਦਰ ਦਾਖਲ ਹੋਏ ਚੋਰ ਲੱਖਾਂ ਰੁਪਏ ਦੇ ਕੱਪੜੇ ਅਤੇ 25 ਹਜ਼ਾਰ ਨਕਦੀ ਲੈ ਕੇ ਫਰਾਰ ਹੋ ਗਏ। ਦੁਕਾਨਦਾਰ ਮੁਤਾਬਕ ਉਸ ਨੇ 4 ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਦੁਕਾਨ ਖੋਲ੍ਹੀ ਸੀ। ਇਸ ਦੁਕਾਨ ਤੇ ਪਹਿਲਾਂ ਵੀ ਇਕ ਵਾਰ ਚੋਰੀ ਹੋਈ ਸੀ ਪਰ ਉਸ ਵੇਲੇ ਨੁਕਸਾਨ ਤੋਂ ਬਚਾਅ ਹੋ ਗਿਆ ਸੀ ਪਰ ਅੱਜ ਦੂਜੀ ਵਾਰ ਆਏ ਚੋਰ ਕਾਫੀ ਸਾਰਾ ਨੁਕਸਾਨ ਕਰ ਗਏ ਹਨ। ਪੀੜਤ ਨੇ ਪੁਲਿਸ ਕੋਲ ਇਤਲਾਹ ਦੇ ਕੇ ਚੋਰਾਂ ਖਿਲਾਫ ਛੇਤੀ ਕਾਰਵਾਈ ਦੀ ਮੰਗ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਮਮਤਾ ਪ੍ਰਧਾਨ ਨੇ ਦੱਸਿਆ ਕਿ ਧਾਰੀਵਾਲ ਲੰਗਾਹ ਮਾਰਕੀਟ ਦੇ ਵਿੱਚ ਮੱਟੂ ਕਲੈਕਸ਼ਨ  ਦੀ ਦੁਕਾਨ ਉਹਨਾਂ ਦੇ ਬੇਟੇ ਨੇ ਖੋਲੀ ਹੋਈ ਹੈ ਜਿਸ ਵਿੱਚ ਬੀਤੀ ਰਾਤ ਚੋਰਾਂ ਦੇ ਵੱਲੋਂ ਸ਼ਟਰ ਤੋੜ ਕੇ ਚੋਰੀ ਨੂੰ ਅੰਜਾਮ ਦਿੱਤਾ ਗਿਆ ਅਤੇ ਕੱਪੜਿਆਂ ਸਮੇਤ ਨਗਦੀ ਲੈ ਕੇ ਚੋਰ ਫਰਾਰ ਹੋ ਗਏ ਜਿਸਦੀ ਸੂਚਨਾ 112 ਤੇ ਦੇ ਦਿੱਤੀ ਹੈ। ਉਨ੍ਹਾਂ ਨੇ ਚੋਰਾਂ ਨੂੰ ਛੇਤੀ ਤੋਂ ਛੇਤੀ ਲੱਭ ਕੇ ਚੋਰੀ ਹੋਇਆ ਸਾਮਾਨ ਤੇ ਨਕਦੀ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ। ਉਥੇ ਹੀ ਨਗਰ ਕੌਂਸਲ ਦੀ ਵਾਈਸ ਪ੍ਰਧਾਨ ਦੇ ਪਤੀ ਇੰਦਰਿਆਸ ਹੰਸ ਨੇ ਵਾਰਦਾਤ ਨੂੰ ਮੰਦਭਾਗਾ ਕਰਾਰ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਛੇਤੀ ਕਾਬੂ ਕਰਨ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here