ਮਲੋਟ ਪੁਲਿਸ ਦਾ ਗੋਲੀਬਾਰੀ ਮਾਮਲੇ ’ਚ ਐਕਸ਼ਨ/ ਦੋ ਸ਼ੂਟਰਾਂ ਨੂੰ ਕੀਤਾ ਗ੍ਰਿਫਤਾਰ/ 4 ਦਿਨਾਂ ਰਿਮਾਂਡ ਲੈ ਕੇ ਜਾਂਚ ਕੀਤੀ ਸ਼ੁਰੂ

0
2

 

ਮਲੋਟ ਪੁਲਿਸ ਨੇ ਸਟਾਰ ਸਿਟੀ ਕਾਲੋਨੀ ਫਾਇਰਿੰਗ ਮਾਮਲੇ ‘ਚ 2 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਹਰਿਆਣਾ ਦੇ ਸੋਨੀਪਤ ਨਾਲ ਸਬੰਧਤ ਦੋਵੇਂ ਸ਼ੂਟਰਾਂ ਨੇ ਇਹ ਵਾਰਦਾਤ ਆਸਟ੍ਰੇਲੀਆ ਬੈਠੇ ਮੁੱਖ ਦੋਸ਼ੀ ਗੁਰਜੰਟ ਸਿੰਘ ਉਰਫ ਜੰਟਾ ਖਰੜ ਦੇ ਇਸ਼ਾਰੇ ਦੇ ਅੰਜ਼ਾਮ ਦਿੱਤੀ ਸੀ। ਪੁਲਿਸ ਨੇ ਮੁਲਜਮਾਂ ਦਾ 4 ਦਿਨਾਂ ਰਿਮਾਂਡ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਬੀਤੀ 20 ਜੁਲਾਈ ਨੂੰ ਥਾਣਾ ਸਿਟੀ ਮਲੋਟ ਦੇ ਅਧੀਨ ਪੈਂਦੀ ਸਟਾਰ ਸਿਟੀ ਕਾਲੋਨੀ ਵਿੱਚ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਇੱਕ ਬੰਦ ਘਰ ‘ਤੇ ਫਾਇਰਿੰਗ ਕੀਤੀ ਗਈ ਸੀ। ਇਸ ਸਬੰਧੀ ਥਾਣਾ ਸਿਟੀ ਮਲੋਟ ਵਿਖੇ ਬੀ.ਐਨ.ਐਸ. ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਐਫ.ਆਈ.ਆਰ. ਨੰਬਰ 184 ਦਰਜ ਕੀਤੀ ਗਈ ਸੀ।
ਘਰ ਦੇ ਮਾਲਕ ਤੇ ਸ਼ਿਕਾਇਤਕਰਤਾ ਮੁਤਾਬਕ ਇੱਥੇ ਸਿਰਫ਼ ਉਨ੍ਹਾਂ ਦਾ ਮਾਲੀ ਰਹਿੰਦਾ ਸੀ, ਜਿਸ ਦੇ ਬਿਆਨਾਂ ‘ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਘਟਨਾ ਦਾ ਮੁੱਖ ਸਾਜ਼ਿਸ਼ਘੜਤਾ ਗੁਰਜੰਟ ਸਿੰਘ ਉਰਫ਼ ਜੰਟਾ ਖਰੜ ਹੈ, ਜੋ ਕਿ ਇਸ ਸਮੇਂ ਆਸਟ੍ਰੇਲੀਆ ਵਿੱਚ ਰਹਿ ਰਿਹਾ ਹੈ। ਉਸ ਨੇ ਫਿਰੌਤੀ ਲਈ ਦਬਾਅ ਬਣਾਉਣ ਵਾਸਤੇ ਬਾਹਰੋਂ ਸ਼ੂਟਰ ਮੰਗਵਾਏ ਸਨ।
ਪੁਲਿਸ ਨੇ ਤਕਨੀਕੀ ਜਾਂਚ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਕਾਰਵਾਈ ਕਰਦੇ ਹੋਏ ਦੋਵਾਂ ਸ਼ੂਟਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦੋਵਾਂ ਦੋਸ਼ੀਆਂ ਦਾ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਰਿਮਾਂਡ ਦੌਰਾਨ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਜਾਵੇਗਾ। ਪੁਲਿਸ ਅਨੁਸਾਰ ਦੋਸ਼ੀਆਂ ਖ਼ਿਲਾਫ਼ ਹਰਿਆਣਾ ਅਤੇ ਰਾਜਸਥਾਨ ਵਿੱਚ ਪਹਿਲਾਂ ਵੀ ਲੁੱਟ-ਖੋਹ ਤੇ ਸਨੈਚਿੰਗ ਦੇ ਅਪਰਾਧਿਕ ਮਾਮਲੇ ਦਰਜ ਹਨ।

LEAVE A REPLY

Please enter your comment!
Please enter your name here