ਡੇਰਾ ਬਾਬਾ ਨਾਨਕ ਤੋਂ ਲਾਪਤਾ ਬੱਚਾ ਬਰਾਮਦ/ 24 ਦਿਨਾਂ ਬਾਅਦ ਧਾਰਮਿਕ ਸਥਾਨਕ ਤੋਂ ਬਰਾਮਦਗੀ/ ਮੀਡੀਆ ਦੀਆਂ ਸੁਰਖੀਆਂ ਬਣਨ ਤੋਂ ਬਾਅਦ ਲੱਗੀ ਸੂਹ

0
2

ਡੇਰਾ ਬਾਬਾ ਨਾਨਕ ਦੇ ਪਿੰਡ ਮਾਲੇਵਾਲ ਤੋਂ ਭੇਦਭਰੀ ਹਾਲਤ ਵਿਚ ਲਾਪਤਾ ਹੋਇਆ ਬੱਚਾ ਅਖੀਰ ਮੀਡੀਆ ਦੀ ਬਦੌਲਤ 24 ਦਿਨਾਂ ਬਾਅਦ ਘਰ ਪਰਤ ਆਇਆ ਹੈ। 21 ਸਾਲਾ ਜਸਪ੍ਰੀਤ ਸਿੰਘ ਬੀਤੀ 18 ਜੁਲਾਈ ਨੂੰ ਨੀਟ ਦਾ ਰਿਜਲਟ ਦੇਖਣ ਲਈ ਅੰਮ੍ਰਿਤਸਰ ਗਿਆ ਸੀ, ਜਿੱਥੇ ਨੀਟ ਕਲੀਅਰ ਨਾ ਹੋਣ ਦੀ ਪ੍ਰੇਸ਼ਾਨੀ ਦੇ ਚਲਦਿਆਂ ਇਕ ਧਾਰਮਿਕ ਅਸਥਾਨ ਅੰਦਰ ਰਹਿ ਰਿਹਾ ਸੀ। ਅਖੀਰ 24 ਦਿਨਾਂ ਬਾਅਦ ਮੀਡੀਆ ਰਿਪੋਰਟਾਂ ਦੇ ਆਧਾਰ ਤੇ ਉਸ ਦੀ ਸੂਹ ਲੱਗੀ। ਪਰਿਵਾਰ ਨੇ ਬੱਚੇ ਦੇ ਸਹੀ ਸਲਾਮਤ ਮਿਲਣ ਲਈ ਮੀਡੀਆ ਦਾ ਧੰਨਵਾਦ ਕੀਤਾ ਹੈ।
ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਨੀਟ ਕਲੇਅਰ ਨਾ ਕਰ ਪਾਉਣ ਅਤੇ ਕੁਝ ਦਿਨ ਠੀਕ ਢੰਗ ਨਾਲ ਨਾ ਸੋ ਪਾਉਣ ਕਾਰਨ ਮਾਨਸਿਕ ਤੌਰ ਤੇ ਕੁਝ ਪਰੇਸ਼ਾਨ ਹੋ ਗਿਆ ਸੀ, ਜਿਸ ਦੇ ਚਲਦਿਆਂ ਉਹ ਵੱਖ-ਵੱਖ ਧਾਰਮਿਕ ਥਾਵਾਂ ਤੇ ਘੁੰਮਦਾ ਰਿਹਾ ਅਤੇ ਫਿਰ ਸੁਲਤਾਨਪੁਰ ਲੋਧੀ ਨੇੜੇ ਇੱਕ ਡੇਰੇ ਤੇ ਸੇਵਾ ਕਰਨ ਲੱਗ ਪਿਆ ਸੀ। ਉਥੇ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚੇ ਨੂੰ ਨਵਾਂ ਜਨਮ ਮਿਲਿਆ ਹੈ। ਮੀਡੀਆ ਤੇ ਖਬਰਾਂ ਚੱਲਣ ਤੋਂ ਬਾਅਦ ਕਿਸੇ ਸੱਜਣ ਨੇ ਉਹਨਾਂ ਨਾਲ ਸੰਪਰਕ ਕੀਤਾ, ਜਿਸ ਬਾਅਦ ਉਹ ਉਸ ਧਾਰਮਿਕ ਅਸਥਾਨ ਤੇ ਪਹੁੰਚੇ ਅਤੇ ਉਹਨਾਂ ਦਾ ਬੱਚਾ ਉਹਨਾਂ ਨੂੰ ਸਹੀ ਸਲਾਮਤ ਮਿਲ ਗਿਆ ਹੈ। ਇਹ ਸਭ ਮੀਡੀਆ ਦੀ ਬਦੌਲਤ ਹੀ ਸੰਭਵ ਹੋਇਆ ਹੈ।

LEAVE A REPLY

Please enter your comment!
Please enter your name here