ਪੰਜਾਬ ਮਾਲੇਰਕੋਟਲਾ ਵਾਸੀਆਂ ਨੂੰ ਮੁੱਖ ਮੰਤਰੀ ਮਾਨ ਦਾ ਤੋਹਫਾ/ 5 ਮੰਜ਼ਿਲਾਂ ਲੜਕੀਆਂ ਦੇ ਸਰਕਾਰੀ ਸਕੂਲ ਦਾ ਉਦਘਾਟਨ/ ਸਰਕਾਰ ਦੇ ਸਿੱਖਿਆ ਖੇਤਰ ਦੇ ਕੰਮਾਂ ਦਾ ਕੀਤਾ ਗੁਣਗਾਣ By admin - August 12, 2026 0 3 Facebook Twitter Pinterest WhatsApp ਮੁੱਖ ਮੰਤਰੀ ਭਗਵੰਤ ਮਾਨ ਨੇ ਮਲੇਰਕੋਟਲਾ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਮੁੱਖ ਮੰਤਰੀ ਵੱਲੋਂ ਅੱਜ ਮਲੇਰਕੋਟਲਾ ਵਿਖੇ ਲੜਕੀਆਂ ਲਈ ਬਣਾਏ ਗਏ ਨਵੇਂ 5-ਮੰਜ਼ਿਲਾ ਸਰਕਾਰੀ ਸਕੂਲ ਦਾ ਉਦਘਾਟਨ ਕੀਤਾ। ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਕੂਲ ਦੀ ਇਮਾਰਤ ਲਈ ਅਨੁਮਾਨਤ 6 ਕਰੋੜ 39 ਲੱਖ 75 ਹਜ਼ਾਰ ਮਨਜੂਰ ਕੀਤੇ ਗਏ ਸਨ ਪਰ ਸਕੂਲ ਦੀ ਇਮਾਰਤ 6 ਕਰੋੜ 34 ਲੱਖ 50 ਹਜ਼ਾਰ ਨਾਲ ਮੁਕੰਮਲ ਹੋ ਗਈ ਹੈ, ਜਿਸ ਨਾਲ 5 ਕਰੋੜ 25 ਲੱਖ ਦੀ ਬਚਤ ਹੋਈ ਹੈ। ਉਨ੍ਹਾਂ ਕਿਹਾ ਕਿ ਬਚੇ ਪੈਸਿਆਂ ਦੀ ਸਕੂਲ ਦੇ ਹੋਰ ਕੰਮਾਂ ਵਿਚ ਵਰਤੋਂ ਕੀਤੀ ਜਾਵੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਵਿਚ ਵੱਡੇ ਕੰਮ ਕੀਤੇ ਹਨ। ਸਰਕਾਰ ਦੀਆਂ ਲਗਾਤਾਰ ਯਤਨਾਂ ਸਦਕਾ ਸੂਬਾ ਅੱਜ ਸਿੱਖਿਆ ਦੇ ਖੇਤਰ ਵਿੱਚ ਕੇਰਲਾ ਨੂੰ ਪਛਾੜ ਕੇ ਦੇਸ਼ ਭਰ ਵਿੱਚ ਪਹਿਲੇ ਨੰਬਰ ’ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ 2021 ਵਿਚ ਕੇਵਲ 80 ਬੱਚਿਆਂ ਨੇ ਨੀਟ ਦਾ ਪੇਪਰ ਕਲੀਅਰ ਕੀਤਾ ਸੀ ਪਰ 4 ਸਾਲਾਂ ਦੌਰਾਨ ਸਰਕਾਰ ਦੇ ਕੀਤੇ ਕੰਮਾਂ ਸਦਕਾ 2026 ਵਿਚ 882 ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਨੀਟ ਦਾ ਪੇਪਰ ਕਲੀਅਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਦਾ NEET ਅਤੇ 361 ਵਿਦਿਆਰਥੀਆਂ ਦਾ JEE ਪਾਸ ਕਰਨਾ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਆ ਰਹੇ ਸੁਧਾਰਾਂ ਦੀ ਵੱਡੀ ਮਿਸਾਲ ਹੈ।