ਪੰਜਾਬ ਨਾਭਾ ’ਚ ਨਹਿਰ ਅੰਦਰ ਰੁੜਿਆ 11 ਸਾਲਾ ਬੱਚਾ/ ਜੋੜੇ ਪੁਲ ਵਾਲੀ ਨਹਿਰ ਦੇ ਪੁਲ ਨੇੜੇ ਦੀ ਘਟਨਾ/ ਪਸ਼ੂਆਂ ਲਈ ਚਾਰਾ ਲੈਣ ਜਾਂਦਿਆਂ ਵਾਪਰਿਆ ਹਾਦਸਾ By admin - August 12, 2026 0 2 Facebook Twitter Pinterest WhatsApp ਨਾਭਾ ਦੇ ਜੋੜੇ ਪੁਲ ਵਾਲੀ ਨਹਿਰ ਦੇ ਪੁੱਲ ਨੇੜੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਪਸ਼ੂਆਂ ਲਈ ਚਾਰਾ ਲੈਣ ਜਾ ਰਿਹਾ 11 ਸਾਲਾ ਬੱਚਾ ਅਚਾਨਕ ਰੇਹੜੀ ਸਮੇਤ ਨਹਿਰ ਵਿਚ ਡਿੱਗ ਗਿਆ। ਮੌਕੇ ਤੇ ਮੌਜੂਦ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਸਫਲਤਾ ਨਹੀਂ ਮਿਲੀ। ਬੱਚੇ ਦੀ ਪਛਾਣ 11 ਸਾਲਾ ਹਰਿੰਦਰ ਸਿੰਘ ਵਾਸੀ ਪਿੰਡ ਭੋੜੇ ਵਜੋਂ ਹੋਈ ਹੈ ਜੋ ਆਪਣੀ ਦਾਦੀ ਸਮੇਤ ਚਾਰਾ ਲੈਣ ਜਾ ਰਿਹਾ ਸੀ ਕਿ ਸਾਹਮਣੇ ਤੋਂ ਗੱਡੀ ਆਉਣ ਕਾਰਨ ਰੇਹੜੀ ਦਾ ਸੰਤੁਲਨ ਵਿਗੜ ਗਿਆ ਤੇ ਉਹ ਰੇਹੜੀ ਸਮੇਤ ਨਹਿਰ ਵਿਚ ਡਿੱਗ ਗਿਆ। ਮੌਕੇ ਤੇ ਪਹੁੰਚੇ ਗੋਤਾਖੋਰਾ ਦੀ ਟੀਮ ਵੱਲੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਅਣਹੋਣੀ ਘਟਨਾ ਉਸ ਵੇਲੇ ਵਾਪਰੀ ਜਦੋਂ 11 ਸਾਲਾਂ ਹਰਿੰਦਰ ਸਿੰਘ ਆਪਣੀ ਦਾਦੀ ਦੇ ਨਾਲ ਪਸ਼ੂਆਂ ਲਈ ਹਰਾ ਚਾਰਾ ਲੈਣ ਲਈ ਹੱਥ ਰੇਹੜੀ ਉਤੇ ਜਾ ਰਿਹਾ ਸੀ ਤਾਂ ਜੋੜੇ ਪੁੱਲ ਤੋਂ ਨਾਭਾ ਵੱਲ ਆਉਂਦੀ ਨਹਿਰ ਵੱਲ ਅਚਾਨਕ ਸਾਹਮਣੇ ਆ ਰਹੀ ਗੱਡੀ ਦੇ ਕਾਰਨ ਹੱਥ ਰੇਹੜੀ ਦਾ ਸੰਤੁਲਨ ਵਿਗੜ ਗਿਆ, ਜਿਸ ਉਪਰੰਤ ਉਹ ਅਚਾਨਕ ਰੇਹੜੀ ਸਮੇਤ ਨਹਿਰ ਵਿਚ ਡਿੱਗ ਗਿਆ। ਮੌਕੇ ਉਤੇ ਨਹਿਰ ਕੋਲੋਂ ਲੰਘ ਰਹੇ ਸਕੂਲੀ ਬੱਚਿਆਂ ਦੀ ਵੈਨ ਦੇ ਚਾਲਕ ਦੇ ਵੱਲੋਂ ਉਸ ਨੂੰ ਬਚਾਉਣ ਦੇ ਲਈ ਆਪਣੀ ਪੱਗ ਉਤਾਰ ਕੇ ਨਹਿਰ ਵਿੱਚ ਵੀ ਸੁੱਟੀ ਪਰ ਨਹਿਰ ਦਾ ਵਹਾਅ ਤੇਜ਼ ਹੋਣ ਕਾਰਨ ਹਰਿੰਦਰ ਸਿੰਘ ਨਹਿਰ ਦੇ ਵਿੱਚ ਹੀ ਡੁੱਬ ਗਿਆ। ਬੱਚੇ ਦੇ ਡੁੱਬਣ ਦੀ ਘਟਨਾ ਦਾ ਜਦੋਂ ਪਿੰਡ ਦੇ ਵਿੱਚ ਪਤਾ ਲੱਗਿਆ ਤਾਂ ਪਿੰਡ ਵਾਸੀ ਮੌਕੇ ਤੇ ਇਕੱਠੇ ਹੋ ਗਏ ਅਤੇ ਗੋਤਾਖੋਰਾਂ ਦੀ ਮਦਦ ਦੇ ਨਾਲ ਹਰਿੰਦਰ ਸਿੰਘ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਹਰਿੰਦਰ ਦੇ ਪਿਤਾ ਜਸਪ੍ਰੀਤ ਸਿੰਘ ਅਤੇ ਹਰਿੰਦਰ ਦੇ ਦਾਦਾ ਹਰਬੰਸ ਸਿੰਘ ਨੇ ਕਿਹਾ ਕਿ ਮੇਰਾ 11 ਸਾਲਾਂ ਬੇਟਾ ਸੱਤਵੀਂ ਕਲਾਸ ਦਾ ਵਿਦਿਆਰਥੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਨਹਿਰ ਦੇ ਪੁੱਲ ਤੇ ਆਲੇ ਦੁਆਲੇ ਰੇਲਿੰਗ ਲਗਾਈ ਲਗਾਉਣ ਦੀ ਮੰਗ ਕੀਤੀ ਤਾਂ ਜੋ ਅਜਿਹਾ ਹਾਦਸਾ ਨਾ ਵਾਪਰ ਸਕੇ। ਇਸੇ ਦੌਰਾਨ ਮੌਕੇ ਤੇ ਇਕੱਤਰ ਲੋਕਾਂ ਨੇ ਵੀ ਨਹਿਰੀ ਵਿਭਾਗ ਤੇ ਨਹਿਰ ਨੂੰ ਪੱਕਾ ਕਰਨ ਵਾਲੇ ਸੇਫਟੀ ਦਾ ਖਿਆਲ ਨਾ ਰੱਖਣ ਦੇ ਇਲਜਾਮ ਲਾਏ ਹਨ।