ਲੁਧਿਆਣਾ ’ਚ ਆਪ ਕੌਂਸਲਰ ਦੇ ਪੁੱਤਰ ’ਤੇ ਹਮਲਾ/ ਸਮਝੌਤਾ ਕਰਵਾਉਣ ਦੌਰਾਨ ਬਣਾਇਆ ਨਿਸ਼ਾਨਾ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ

0
3

ਲੁਧਿਆਣਾ ਵਿਖੇ ਕੌਂਸਲਰ ਦੇ ਪੁੱਤਰ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿਚ ਦੋਵੇਂ ਧਿਰਾਂ ਵਿਚਾਲੇ ਪਹਿਲਾਂ ਬਹਿਸ਼ ਹੁੰਦੀ ਹੈ ਅਤੇ ਫਿਰ ਕੁੱਟਮਾਰ ਸ਼ੁਰੂ ਹੋ ਜਾਂਦੀ ਹੈ। ਜਾਣਕਾਰੀ ਅਨੁਸਾਰ ਕੌਂਸਲਰ ਦਾ ਪੁੱਤਰ ਸੜਕ ਹਾਦਸੇ ਦਾ ਮਾਮਲਾ ਸੁਲਝਾਇਆ ਗਿਆ ਸੀ। ਪੀੜਤ ਦੀ ਪਛਾਣ ਕਰਨ ਨਨ ਚਾਹਲ ਵਜੋਂ ਹੋਈ ਹੈ, ਜਿਸ ਦੀ ਮਾਤਾ ਅਨੀਤਾ ਨਨ ਚਾਹਲ ਵਾਰਡ ਨੰਬਰ 21 ਤੋਂ ਕੌਂਸਲਰ ਹਨ। ਘਟਨਾ ਤੋਂ ਬਾਅਦ ਇਕੱਤਰ ਹੋਏ ਕੌਂਸਲਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੀੜਿਤ ਕਰਨ ਨੇ ਆਖਿਆ ਅੱਜ ਦੁਪਹਿਰ ਨੂੰ ਪੰਕਜ ਨਾਮ ਦੇ ਲੜਕੇ ਦਾ ਮੈਨੂੰ ਫੋਨ ਆਇਆ ਸੀ ਉਸ ਨੇ ਕਿਹਾ ਮੇਰਾ ਕਿਸੇ ਗੱਡੀ ਵਾਲੇ ਦੇ ਨਾਲ ਝਗੜਾ ਹੋਇਆ ਹੈ ਤੁਸੀਂ ਆ ਜਾਓ। ਜਦੋਂ ਮੈਂ ਮੌਕੇ ਤੇ ਪਹੁੰਚਿਆ ਤਾਂ ਉਨਾਂ ਨੇ ਉੱਥੇ ਨੌਜਵਾਨ ਦੀ ਕੁੱਟਮਾਰ ਵੀ ਕੀਤੀ ਹੋਈ ਸੀ। ਮੈਂ ਉਹਨਾਂ ਨੂੰ ਆਖਿਆ ਕਿ ਜੇਕਰ ਤੁਹਾਡੀ ਗੱਡੀ ਦਾ ਕੋਈ ਨੁਕਸਾਨ ਹੋਇਆ ਹੈ ਆਪਾਂ ਬਹਿ ਕੇ ਫੈਸਲਾ ਕਰਾ ਦਿੰਨੇ ਹਾਂ ਪਰ ਮਾਰਨਾ ਗਲਤ ਹੈ। ਐਨੀ ਗੱਲ ਸੁਣਦੇ ਉਹਨਾਂ ਨੇ ਮੇਰੇ ਤੇ ਵੀ ਅਟੈਕ ਕਰ ਦਿੱਤਾ। ਹਮਲਾਵਰ ਨਸ਼ੇ ਦੀ ਹਾਲਤ ਵਿਚ ਸਨ ਅਤੇ ਨਸ਼ਾ ਮੁਕਤੀ ਕੇਂਦਰ ਤੋਂ ਦਵਾਈ ਲੈਣ ਆਏ ਸਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਕਾਰਵਾਈ ਮੰਗੀ ਹੈ। ਪੁਲਿਸ ਨੇ ਪੀੜਤ ਧਿਰ ਦੀ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here