ਪੰਜਾਬ ਗੁਰਦਾਸਪੁਰ ਪੁਲਿਸ ਨੇ ਸੁਲਝਾਇਆ ਦੇਸੀ ਘਿਓ ਚੋਰੀ ਮਾਮਲਾ/ ਪੇਟੀ ਬਰਾਮਦ ਕਰ ਕੇ ਕੀਤੀ ਦੁਕਾਨਦਾਰ ਹਵਾਲੇ/ ਦੁਕਾਨ ਦੇ ਬਾਹਰੋਂ ਦਿਨ-ਦਿਹਾੜੇ ਹੋਈ ਸੀ ਚੋਰੀ By admin - August 12, 2026 0 2 Facebook Twitter Pinterest WhatsApp ਗੁਰਦਾਸਪੁਰ ਪੁਲਿਸ ਨੇ ਦੁਕਾਨ ਦੇ ਬਾਹਰੋਂ ਦੇਸੀ ਘਿਓ ਦੀ ਪੇਟੀ ਚੋਰੀ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰ ਨੂੰ ਟਰੇਸ ਕਰ ਕੇ ਕਾਬੂ ਕਰ ਲਿਆ ਹੈ। ਪੁਲਿਸ ਨੇ ਘਟਨਾ ਤੋਂ 6 ਦਿਨਾਂ ਬਾਅਦ ਚੋਰੀਸ਼ੁਦਾ ਘਿਓ ਬਰਾਮਦ ਕਰ ਕੇ ਦੁਕਾਨਦਾਰ ਹਵਾਲੇ ਕਰ ਦਿੱਤਾ ਹੈ। ਦੁਕਾਨਦਾਰ ਨੇ ਇਸ ਉਪਰਾਲੇ ਲਈ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀ ਸੰਗਲਪੁਰਾ ਰੋਡ ਤੇ ਸਥਿਤ ਇੱਕ ਖੁੱਲੀ ਹੋਈ ਦੁਕਾਨ ਦੇ ਬਾਹਰੋਂ ਸਰੇਆਮ ਇੱਕ ਮੋਟਰਸਾਈਕਲ ਸਵਾਰ ਵੱਲੋਂ ਦੇਸੀ ਘਿਓ ਦੇ ਡੱਬਿਆਂ ਨਾਲ ਭਰੀ ਪੇਟੀ ਚੋਰੀ ਕਰ ਲਈ ਗਈ ਸੀ ਜਿਸਦੀ ਸੀਸੀ ਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਅਤੇ ਮਾਮਲਾ ਮੀਡੀਆ ਦੀਆਂ ਸੁਰੱਖੀਆਂ ਵਿੱਚ ਵੀ ਰਿਹਾ ਸੀ। ਸਿਟੀ ਪੁਲਿਸ ਅਤੇ ਸਦਰ ਪੁਲਿਸ ਨੇ ਮਿਲ ਕੇ ਛੇ ਦਿਨਾਂ ਵਿੱਚ ਇਹ ਮਾਮਲਾ ਸੁਲਝਾ ਲਿਆ ਹੈ ਤੇ ਘਿਓ ਦੇ ਡੱਬਿਆਂ ਨਾਲ ਭਰੀ ਚੋਰੀ ਹੋਈ ਪੇਟੀ ਬਰਾਮਦ ਕਰਕੇ ਦੁਕਾਨਦਾਰ ਨੂੰ ਵਾਪਸ ਕਰ ਦਿੱਤੀ ਹੈ । ਦੁਕਾਨ ਦੇ ਮਾਲਕ ਕੇਸ਼ਵ ਗੋਇਲ ਨੇ ਪੁਲਿਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਤੇ ਕਿਹਾ ਕਿ ਸਦਰ ਪੁਲਿਸ ਅਤੇ ਥਾਣਾ ਸਿਟੀ ਪੁਲਿਸ ਨੇ ਆਪਸੀ ਮੇਲ ਜੋਲ ਨਾਲ ਇਹ ਮਾਮਲਾ ਸੁਲਝਾ ਕੇ ਚੋਰ ਦੀ ਪਹਿਚਾਨ ਕਰ ਲਈ ਹੈ ਅਤੇ ਉਹਨਾਂ ਦਾ ਚੋਰੀ ਹੋਇਆ ਸਮਾਨ ਉਹਨਾਂ ਨੂੰ ਵਾਪਸ ਕਰ ਦਿੱਤਾ ਗਿਆ ਹੈ । ਪੁਲਿਸ ਨੇ ਮਾਮਲੇ ਵਿੱਚ ਸਰਗਰਮੀ ਨਾਲ ਕੰਮ ਕੀਤਾ ਹੈ ਜਿਸ ਦੇ ਲਈ ਉਹ ਵਧਾਈ ਦੀ ਪਾਤਰ ਹੈ ।