ਪੰਜਾਬ ਡੇਰਾ ਬਾਬਾ ਨਾਨਕ ’ਚ ਸਕਾਰਪਿਓ-ਮੋਟਰ ਸਾਇਕਲ ਹਾਦਸਾ/ ਮੋਟਰ ਸਾਇਕਲ ਚਾਲਕ ਦੀ ਮੌਤ, ਦੋ ਬੱਚੇ ਗੰਭੀਰ ਜ਼ਖਮੀ/ ਪੁਲਿਸ ਨੇ ਗੱਡੀ ਚਾਲਕ ਨੂੰ ਹਿਰਾਸਤ ਚ ਲੈ ਕੇ ਜਾਂਚ ਆਰੰਭੀ By admin - August 11, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਵਿਖੇ ਸਕਾਰਪੀਓ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ ਵਿਚ ਮੋਟਰ ਸਾਇਕਲ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਬੱਚੇ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਸਾਬਾ ਮਸੀਹ ਵਾਸੀ ਪਿੰਡ ਸ਼ਿਕਾਰ ਵਜੋ ਹੋਈ ਹੈ। ਜਾਣਕਾਰੀ ਅਨੁਸਾਰ ਬਾਬਾ ਮਸੀਹ ਆਪਣੇ ਦੋ ਬੱਚਿਆਂ ਸਮੇਤ ਜਾ ਰਿਹਾ ਸੀ ਕਿ ਰਸਤੇ ਵਿਚ ਹਾਦਸਾ ਵਾਪਰ ਗਿਆ। ਪੁਲਿਸ ਨੇ ਗੱਡੀ ਚਾਲਕ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਸ਼ਿਕਾਰ ਦੇ ਸਰਪੰਚ ਬਲਦੇਵ ਸਿੰਘ ਅਤੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਪੁਲਿਸ ਅਧਿਕਾਰੀ ਨੇ ਦਸਿਆ ਕਿ ਸਕਾਰਪੀਓ ਬਟਾਲਾ ਦੀ ਤਰਫ਼ ਤੋਂ ਆ ਰਹੀ ਸੀ ਅਤੇ ਮੋਟਰਸਾਈਕਲ ਤੇ ਸਵਾਰ ਸਾਬਾ ਮਸੀਹ ਆਪਣੇ ਬੱਚਿਆ ਨਾਲ ਕੋਈ ਸਰਕਾਰੀ ਕਾਰਡ ਬਣਵਾ ਕੇ ਪਿੰਡ ਵਾਪਸ ਜਾ ਰਿਹਾ ਸੀ ਕਿ ਦੋਵਾਂ ਦੀ ਆਮਣੇ ਸਾਮਣੇ ਟੱਕਰ ਹੋ ਗਈ। ਇਸ ਹਾਦਸੇ ਵਿਚ ਬੱਚਿਆਂ ਦੀ ਹਾਲਤ ਗੰਭੀਰ ਹੋਣ ਦੇ ਚੱਲਦੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ ਪੁਲਿਸ ਅਧਕਾਰੀ ਮੁਤਾਬਿਕ ਉਹ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁਚੇ ਗਏ ਜਿਸ ਤੋ ਬਾਅਦ ਉਹਨਾਂ ਵਲੋਂ ਸਕਾਰਪੀਓ ਗੱਡੀ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਕੇ ਗੱਡੀ ਚਾਲਕ ਨੂੰ ਹਿਰਾਸਤ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।