ਪੰਜਾਬ ਮੁਕਤਸਰ ’ਚ ਇਕੋ ਰਾਤ 4 ਦੁਕਾਨਾਂ ’ਚ ਚੋਰੀ/ ਚੋਰਾਂ ਨੇ ਸ਼ਟਰ ਤੋੜ ਕੇ ਅੰਜ਼ਾਮ ਦਿੱਤੀ ਘਟਨਾ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - August 11, 2026 0 2 Facebook Twitter Pinterest WhatsApp ਅਬੋਹਰ ਸ਼ਹਿਰ ਅੰਦਰ ਚੋਰਾਂ ਦੀਆਂ ਗਤੀਵਿਧੀਆਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਘਟਨਾ ਵਿਚ ਚੋਰਾਂ ਨੇ ਇਕੋ ਰਾਤ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸ਼ਟਰ ਤੋੜ ਕੇ ਦੁਕਾਨਾਂ ਅੰਦਰ ਦਾਖਲ ਹੋਏ ਚੋਰ ਨਕਦੀ ਅਤੇ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਦੁਕਾਨਦਾਰਾਂ ਨੇ ਘਟਨਾ ਲਈ ਨਗਰ ਨਿਗਮ ਤੇ ਪੁਲਿਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ ਹੈ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਤੋਂ ਦੋ ਦਿਨ ਪਹਿਲਾਂ ਵੀ ਤਕਰੀਬਨ ਤਿੰਨ ਦੁਕਾਨਾਂ ਤੇ ਚੋਰੀ ਹੋਈ ਸੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦੇ ਰਾਤ ਅਸੀਂ ਦੁਕਾਨਾਂ ਬੰਦ ਕਰਕੇ ਗਏ ਸੀ ਅਤੇ ਸਵੇਰੇ ਤਕਰੀਬਨ 4 ਵਜੇ ਚੋਰਾਂ ਨੇ ਦੁਕਾਨਾਂ ਦੇ ਸ਼ਟਰ ਤੋੜ ਕੇ ਕਈ ਮੋਬਾਈਲ ਚੋਰ ਚੋਰੀ ਕਰਕੇ ਲੈ ਗਏ ਹਨ। ਚੋਰੀ ਗੱਲੇ ਵਿਚ ਪਏ ਪੈਸੇ ਵੀ ਚੋਰੀ ਕਰਕੇ ਲੈ ਗਏ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਥੇ ਕੋਈ ਪੀਸੀਆਰ ਨਹੀਂ ਆਉਂਦੀ ਤੇ ਨਾ ਹੀ ਲਾਈਟਾਂ ਜਗਦੀਆਂ ਜਿਸ ਕਾਰਨ ਵੱਡੀ ਜਿੰਮੇਵਾਰੀ ਨਗਰ ਕੌਂਸਲ ਦੀ ਵੀ ਬਣਦੀ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀ ਲੱਖਾਂ ਰੁਪਏ ਖਰਚ ਪਾ ਦਿੰਦੇ ਹਨ ਪਰ ਕੋਈ ਵੀ ਲਾਈਟਾਂ ਸ਼ਹਿਰ ਦੀਆਂ ਠੀਕ ਨਹੀਂ ਕਰਦੇ, ਜਿਸ ਦਾ ਫਾਇਦਾ ਚੋਰਾਂ ਵੱਲੋਂ ਚੱਕਿਆ ਜਾਂਦਾ ਹੈ। ਉਨ੍ਹਾਂ ਸਰਕਾਰ ਤੋਂ ਨਿਗਮ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।