ਹੁਸ਼ਿਆਰਪੁਰ ‘ਚ ਸਵਾਰੀਆਂ ਨਾਲ ਭਰੀ ਬੱਸ ਨਾਲ ਹਾਦਸਾ/ ਬੱਸ ਦੇ ਉੱਡੇ ਪਰਖੱਚੇ, ਸਵਾਰੀਆਂ ਦੇ ਮਾਮੂਲੀ ਸੱਟਾਂ/ ਡਰਾਈਵਰ ਦੇ ਨਸ਼ੇ ’ਚ ਹੋਣ ਦਾ ਸ਼ੱਕ, ਪੁਲਿਸ ਕਰ ਰਹੀ ਜਾਂਚ

0
2

ਹੁਸ਼ਿਆਰਪੁਰ ਵਿਚ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ ਬੱਸ ਦੀ ਟਿੱਪਰ ਨਾਲ ਟੱਕਰ ਹੋ ਗਈ। ਗਨੀਮਤ ਇਹ ਰਹੀ ਕਿ ਹਾਦਸੇ ਵਿਚ 4-5 ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਜਦਕਿ ਬਾਕੀ ਸਵਾਰੀਆਂ ਦਾ ਬਚਾਅ ਰਿਹਾ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ। ਹਾਦਸੇ ਵਿਚ ਜ਼ਖਮੀ ਸਵਾਰੀਆਂ ਨੇ ਡਰਾਈਵਰ ਦੇ ਨਸ਼ੇ ਵਿਚ ਹੋਣ ਦੀ ਸ਼ੰਕਾ ਜਾਹਰ ਕੀਤੀ ਜਦਕਿ ਡਰਾਈਵਰ ਨੇ ਨਸ਼ਾ ਕੀਤੇ ਹੋਣ ਤੋਂ ਇਨਕਾਰ ਕੀਤਾ। ਮੌਕੇ ਤੇ ਪਹੁੰਚੇ ਐਸਐਸਐਫ ਟੀਮ ਨੇ ਜ਼ਖਮੀਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਮੌਕੇ ਤੇ ਪਹੁੰਚੀ ਪੁਲਿਸ ਨੇ ਡਰਾਈਵਰ ਦਾ ਡੋਪ ਟੈਸਟ ਕਰਵਾਉਣ ਦੀ ਗੱਲ ਕਹੀ ਹੈ।

LEAVE A REPLY

Please enter your comment!
Please enter your name here