ਵਿਧਾਨ ਸੈਸ਼ਨ ਨੂੰ ਲੈ ਕੇ ਸਰਕਾਰ ’ਤੇ ਵਰ੍ਹੇ ਪ੍ਰਗਟ ਸਿੰਘ/ ਕੇਜਰੀਵਾਲ ਦੀ ਰਾਜਨੀਤੀ ਚਮਕਾਉਣ ਦੇ ਇਲਜ਼ਾਮ/ ਇੱਕੋ ਦਿਨ 9 ਬਿੱਲ ਲੈ ਕੇ ਆਉਣ ’ਤੇ ਚੁੱਕੇ ਵੱਡੇ ਸਵਾਲ

0
2

 

ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਸੈਸ਼ਨ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਿੱਲੀ ਵਾਲਿਆਂ ਇਸ਼ਾਰਿਆਂ ਮੁਤਾਬਕ ਸੈਸ਼ਨ ਚਲਾ ਰਹੀ ਹੈ, ਜਿਸ ਦਾ ਮਕਸਦ ਕੇਵਲ ਕੇਜਰੀਵਾਲ ਦੀ ਰਾਜਨੀਤੀ ਚਮਕਾਉਣਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ 9 ਬਿੱਲ ਲੈ ਕੇ ਆਈ ਹੈ, ਜਿਸ ਉਤੇ ਲੋੜੀਂਦੀ ਬਹਿਸ਼ ਸਮਾਂ ਮਿਲਣਾ ਨਾਮੁਮਕਿਨ ਹੈ। ਨਵੀਂਆਂ ਯੂਨੀਵਰਸਿਟੀਆਂ ਖੋਲ੍ਹਣ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਕੇਵਲ ਡਰਾਮਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਸੰਜੀਦਾ ਹੈ ਤਾਂ ਉਸ ਨੂੰ ਪਹਿਲਾਂ ਐਲਾਨੀਆਂ ਗਈਆਂ ਯੂਨੀਵਰਸਿਟਰੀਆਂ ਉਤੇ ਹੀ ਕੰਮ ਕਰਨਾ ਚਾਹੀਦਾ ਸੀ ਪਰ ਸਰਕਾਰ ਨਵੇਂ ਨਵੇਂ ਐਲਾਨ ਕਰ ਕੇ ਲੀਪਾਪੋਚੀ ਦੇ ਰਾਹ ਪਈ ਹੋਈ ਹੈ।

LEAVE A REPLY

Please enter your comment!
Please enter your name here