ਪੰਜਾਬ ਜਲਾਲਾਬਾਦ ਦੇ ਸਰਹੱਦੀ ਇਲਾਕੇ ’ਚੋਂ ਡਰੋਨ ਬਰਾਮਦ/ ਖੇਤਾਂ ’ਚ ਪਿਆ ਮਿਲਿਆ ਡਰੋਨ ਤੇ ਹਥਿਆਰਾਂ ਦੀ ਖੇਪ/ ਇਕ ਪਿਸਟਲ, ਦੋ ਮੈਗਜ਼ੀਨ ਤੇ ਚਾਰ ਰੋਂਦ ਬਰਾਮਦ By admin - August 8, 2026 0 2 Facebook Twitter Pinterest WhatsApp ਜਲਾਲਾਬਾਦ ਪੁਲਿਸ ਨੇ ਸਰਹੱਦੀ ਪਿੰਡ ਗਹਿਲੇਵਾਲਾ ਦੇ ਖੇਤਾਂ ਵਿਚ ਹਥਿਆਰਾਂ ਦੀ ਖੇਪ ਸਮੇਤ ਡਰੋਨ ਬਰਾਮਦ ਕੀਤਾ ਹੈ। ਘੁਬਾਇਆ ਚੌਂਕੀ ਅਤੇ ਬੀਐਸਐਫ ਵੱਲੋਂ ਸਾਂਝੇ ਤੌਰ ’ਤੇ ਕੀਤੀ ਕਾਰਵਾਈ ਦੌਰਾਨ ਇਕ ਡਰੋਨ ਦੇ ਨਾਲ ਇੱਕ ਪਿਸਟਲ, ਦੋ ਮੈਗਜ਼ੀਨ ਅਤੇ ਚਾਰ ਜਿੰਦਾ ਰੋਂਦ ਬਰਾਮਦ ਕੀਤੇ ਹਨ। ਪੁਲਿਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਰਹੱਦ ਨੇੜੇ ਡਰੋਨ ਦੀ ਹਲਚਲ ਵੇਖੀ ਗਈ ਸੀ। ਇਸ ਤੋਂ ਬਾਅਦ ਸਥਾਨਕ ਪੁਲਿਸ ਨੇ ਬੀਐਸਐਫ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਝੋਨੇ ਦੇ ਖੇਤਾਂ ਵਿਚ ਡਰੋਨ ਪਿਆ ਮਿਲਿਆ, ਜਿਸ ਦੇ ਕੋਲ ਹੀ ਹਥਿਆਰਾਂ ਦੀ ਖੇਪ ਵੀ ਪਈ ਮਿਲੀ ਹੈ।