ਪੰਜਾਬ ਗਊ ਸੇਵਾ ਕਮਿਸ਼ਨ ਚੇਅਰਮੈਨ ’ਤੇ ਗੁੰਡਾਗਰਦੀ ਦੇ ਇਲਜ਼ਾਮ/ ਸੜਕ ’ਤੇ ਸੁੱਟਿਆ ਦੁਕਾਨਦਾਰ ਦਾ ਸਾਮਾਨ/ ਘਟਨਾ ਸੀਸੀਟੀਵੀ ’ਚ ਕੈਦ By admin - August 8, 2026 0 1 Facebook Twitter Pinterest WhatsApp ਜਲੰਧਰ ਦੇ ਅਵਤਾਰ ਨਗਰ ਇਲਾਕੇ ਵਿਚ ਸਥਿਤ ਇਕ ਦੁਕਾਨਦਾਰ ਨੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਕੀਮਤੀ ਭਗਤ ’ਤੇ ਗੁੰਡਾਗਰਦੀ ਕਰਨ ਦੇ ਇਲਜਾਮ ਲਾਏ ਹਨ। ਦੁਕਾਨਦਾਰ ਮੁਤਾਬਕ ਚੇਅਰਮੈਨ ਨੇ ਦੁਕਾਨ ਦੇ ਬਾਹਰ ਰੱਖੇ ਸਾਮਾਨ ਨੂੰ ਲੈ ਕੇ ਪਹਿਲਾਂ ਬਹਿਸ਼ ਕੀਤੀ ਅਤੇ ਫਿਰ ਗਾਲੀ ਗਲੋਚ ਤੋਂ ਬਾਅਦ ਸਾਰਾ ਸਾਮਾਨ ਸੜਕ ਤੇ ਸੁੱਟ ਦਿੱਤਾ। ਸਾਮਾਨ ਸੁੱਟਣ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਏ ਹੈ। ਦੁਕਾਨਦਾਰ ਮੁਤਾਬਕ ਕੀਮਤੀ ਭਗਤ ਨੇ ਪਹਿਲਾਂ ਇਕ ਆਟੋ ਚਾਲਕ ਨਾਲ ਵੀ ਕੁੱਟਮਾਰ ਕੀਤੀ। ਸੀਸੀਟੀਵੀ ਫੁਟੇਜ ਵਿੱਚ ਚੇਅਰਮੈਨ ਕੀਮਤੀ ਭਗਤ ਆਪਣੇ ਸਾਥੀ ਨਾਲ ਆਪਣੀ ਕਾਰ ਵਿੱਚੋਂ ਉਤਰ ਕੇ ਸਾਮਾਨ ਸੁੱਟਦਾ ਦਿਖਾਈ ਦੇ ਰਿਹਾ ਹੈ। ਪੀੜਤ ਚੰਦ ਦੇਵ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਅਵਤਾਰ ਨਗਰ ਵਿੱਚ ਇੱਕ ਦੁਕਾਨ ਚਲਾ ਰਿਹਾ ਹੈ। ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਕੀਮਤੀ ਭਗਤ, ਜੋ ਕਿ ਅਕਸਰ ਉਸਦੀ ਦੁਕਾਨ ਦੇ ਕੋਲੋਂ ਲੰਘਦਾ ਹੈ। ਕੱਲ੍ਹ ਸ਼ਾਮ ਜਦੋਂ ਉਹ ਦੁਕਾਨ ਦੇ ਕੋਲੋਂ ਲੰਘ ਰਿਹਾ ਸੀ, ਤਾਂ ਉਸਨੇ ਦੁਕਾਨ ਦੇ ਬਾਹਰ ਪਿਆ ਸਾਮਾਨ ਪਿੱਛੇ ਰੱਖਣ ਲਈ ਕਿਹਾ ਅਤੇ ਫਿਰ ਉਸਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਸਨੇ ਕਿਹਾ ਕਿ ਕੀਮਤੀ ਭਗਤ ਉਸ ਨਾਲ ਗੱਲ ਕਰਦੇ ਹੋਏ ਗੁੱਸੇ ਵਿੱਚ ਆ ਗਿਆ, ਜਿਸ ਤੋਂ ਬਾਅਦ ਉਹ ਕਾਰ ਤੋਂ ਉਤਰਿਆ ਅਤੇ ਦੁਕਾਨ ਦੇ ਬਾਹਰ ਪਿਆ ਸਾਮਾਨ ਸੁੱਟਣਾ ਸ਼ੁਰੂ ਕਰ ਦਿੱਤਾ। ਇਹ ਘਟਨਾ ਦੁਕਾਨ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਉਸਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਪਰ ਇਹ ਜ਼ਰੂਰ ਕਿਹਾ ਕਿ ਭਵਿੱਖ ਵਿੱਚ ਅਜਿਹਾ ਕੁਝ ਨਾ ਕੀਤਾ ਜਾਵੇ।