ਪੰਜਾਬ ਵਿਧਾਨ ਸਭਾ ਦੇ ਬਾਹਰ ਵਿਰੋਧੀਆਂ ’ਤੇ ਵਰ੍ਹੇ ਜੋੜਾਮਾਜਰਾ/ ਸੈਸ਼ਨ ’ਚੋਂ ਬਿਨਾਂ ਕਾਰਨ ਵਾਕਆਊਟ ਦੇ ਲਾਏ ਇਲਜ਼ਾਮ/ ਕਿਹਾ, ਮੁੱਦੇ ਨਾ ਲੱਭਣ ਕਾਰਨ ਭੱਜਣ ਬਹਾਨੇ ਲੱਭ ਰਹੇ ਵਿਰੋਧੀ By admin - August 7, 2026 0 2 Facebook Twitter Pinterest WhatsApp ਹਲਕਾ ਸਮਾਣਾ ਤੋਂ ਆਪ ਵਿਧਾਇਕ ਤੇ ਸਾਬਕਾ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਵਿਧਾਨ ਸਭਾ ਵਿਚੋਂ ਵਾਕਆਊਟ ਨੂੰ ਲੈ ਕੇ ਵਿਰੋਧੀ ਧਿਰਾਂ ਨੂੰ ਨਿਸ਼ਾਨੇ ਤੇ ਲਿਆ ਹੈ। ਵਿਧਾਨ ਸਭਾ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦਾ ਕੰਮ ਮਸਲੇ ਉਠਾਉਣ ਤੇ ਸਰਕਾਰ ਦਾ ਕੰਮ ਇਸਦਾ ਜਵਾਬ ਦੇਣਾ ਹੁੰਦਾ ਹੈ ਪਰ ਵਿਰੋਧੀ ਧਿਰਾਂ ਬਿਨਾਂ ਕੋਈ ਮੁੱਦਾ ਉਠਾਏ ਵਾਕਆਊਟ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਨੇ ਕੀਤੇ ਵਾਅਦਿਆਂ ਤੋਂ ਵੱਧ ਕੰਮ ਕੀਤਾ ਹੈ, ਜਿਸ ਦੇ ਚਲਦਿਆਂ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਹੈ, ਜਿਸ ਦੇ ਚਲਦਿਆਂ ਉਹ ਵਾਕਆਊਟ ਦਾ ਸਹਾਰਾ ਲੈ ਰਹੇ ਹਨ। ਨਾਜਾਇਜ਼ ਮਾਇਨਿੰਗ ਬਾਰੇ ਸਫਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਕੁੱਝ ਲੋਕ ਫਰਜ਼ੀ ਵੀਡੀਓ ਜ਼ਰੀਏ ਸਵਾਲ ਉਠਾ ਰਹੇ ਨੇ।