ਵਿਧਾਨ ਸਭਾ ਦੇ ਬਾਹਰ ਵਿਰੋਧੀਆਂ ’ਤੇ ਵਰ੍ਹੇ ਜੋੜਾਮਾਜਰਾ/ ਸੈਸ਼ਨ ’ਚੋਂ ਬਿਨਾਂ ਕਾਰਨ ਵਾਕਆਊਟ ਦੇ ਲਾਏ ਇਲਜ਼ਾਮ/ ਕਿਹਾ, ਮੁੱਦੇ ਨਾ ਲੱਭਣ ਕਾਰਨ ਭੱਜਣ ਬਹਾਨੇ ਲੱਭ ਰਹੇ ਵਿਰੋਧੀ

0
1

ਹਲਕਾ ਸਮਾਣਾ ਤੋਂ ਆਪ ਵਿਧਾਇਕ ਤੇ ਸਾਬਕਾ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਵਿਧਾਨ ਸਭਾ ਵਿਚੋਂ ਵਾਕਆਊਟ ਨੂੰ ਲੈ ਕੇ ਵਿਰੋਧੀ ਧਿਰਾਂ ਨੂੰ ਨਿਸ਼ਾਨੇ ਤੇ ਲਿਆ ਹੈ। ਵਿਧਾਨ ਸਭਾ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦਾ ਕੰਮ ਮਸਲੇ ਉਠਾਉਣ ਤੇ ਸਰਕਾਰ ਦਾ ਕੰਮ ਇਸਦਾ ਜਵਾਬ ਦੇਣਾ ਹੁੰਦਾ ਹੈ ਪਰ ਵਿਰੋਧੀ ਧਿਰਾਂ ਬਿਨਾਂ ਕੋਈ ਮੁੱਦਾ ਉਠਾਏ ਵਾਕਆਊਟ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਨੇ ਕੀਤੇ ਵਾਅਦਿਆਂ ਤੋਂ ਵੱਧ ਕੰਮ ਕੀਤਾ ਹੈ, ਜਿਸ ਦੇ ਚਲਦਿਆਂ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਹੈ, ਜਿਸ ਦੇ ਚਲਦਿਆਂ ਉਹ ਵਾਕਆਊਟ ਦਾ ਸਹਾਰਾ ਲੈ ਰਹੇ ਹਨ। ਨਾਜਾਇਜ਼ ਮਾਇਨਿੰਗ ਬਾਰੇ ਸਫਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਕੁੱਝ ਲੋਕ ਫਰਜ਼ੀ ਵੀਡੀਓ ਜ਼ਰੀਏ ਸਵਾਲ ਉਠਾ ਰਹੇ ਨੇ।

LEAVE A REPLY

Please enter your comment!
Please enter your name here