ਪੰਜਾਬ ਮੋਗਾ ’ਚ ਤੀਆਂ ਦੇ ਤਿਉਹਾਰ ਦੀਆਂ ਰੌਣਕਾਂ/ ਮਹਿਲਾਵਾਂ ਵੱਲੋਂ ਰੰਗਾਰੰਗ ਤੀਆਂ ਸਮਾਗਮ/ ਕਾਂਗਰਸੀ ਆਗੂ ਮਾਲਵਿਕਾ ਸੂਦ ਨੇ ਵੀ ਕੀਤੀ ਸ਼ਿਰਕਤ By admin - August 7, 2026 0 2 Facebook Twitter Pinterest WhatsApp ਪੰਜਾਬੀ ਵਿਰਸੇ ਨੂੰ ਸਮਰਪਿਤ ਹਿਊਮਨ ਇੰਪਾਵਰਮੈਂਟ ਵੂਮੈਨ ਵਿੰਗ ਵੱਲੋਂ ਮੋਗਾ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਮਨਾਇਆ ਗਿਆ। ਸਮਾਗਮ ਵਿੱਚ ਬਾਲੀਵੁੱਡ ਅਦਾਕਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਸਮੂਹ ਮਹਿਲਾਵਾਂ ਨੂੰ ਤੀਆਂ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਸਾਡੀਆਂ ਰਿਵਾਇਤਾਂ ਨੂੰ ਜਿਊਂਦਾ ਰੱਖਦੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਦੇ ਹਨ। ਇਸ ਮੌਕੇ ਕਰਵਾਏ ਗਏ ਮੁਕਾਬਲਿਆਂ ਵਿੱਚ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਮੂਹ ਭਾਗੀਦਾਰ ਮਹਿਲਾਵਾਂ ਨੂੰ ਯਾਦਗਾਰੀ ਤੋਹਫ਼ੇ ਭੇਟ ਕੀਤੇ ਗਏ। ਪੂਰਾ ਸਮਾਗਮ ਪੰਜਾਬੀ ਸੱਭਿਆਚਾਰ ਦੇ ਰੰਗਾਂ ਨਾਲ ਸਰਾਬੋਰ ਰਿਹਾ। ਗਿੱਧਾ, ਬੋਲੀਆਂ, ਲੋਕ-ਗੀਤ, ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਅਤੇ ਸਾਵਣ ਦੀਆਂ ਖੁਸ਼ੀਆਂ ਨੇ ਮਾਹੌਲ ਨੂੰ ਮੇਲੇ ਦਾ ਰੂਪ ਦੇ ਦਿੱਤਾ। ਤੀਆਂ ਦਾ ਇਹ ਤਿਉਹਾਰ ਆਪਸੀ ਪਿਆਰ, ਭਾਈਚਾਰੇ, ਪਰਿਵਾਰਕ ਏਕਤਾ ਅਤੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸਮਰਪਿਤ ਇੱਕ ਯਾਦਗਾਰ ਸਮਾਗਮ ਬਣ ਕੇ ਸਾਹਮਣੇ ਆਇਆ। ਇਸ ਮੌਕੇ ਰੰਗ-ਬਿਰੰਗੇ ਪੰਜਾਬੀ ਪਹਿਰਾਵਿਆਂ ਨਾਲ ਸਜੀਆਂ ਮਹਿਲਾਵਾਂ ਨੇ ਗਿੱਧਾ, ਬੋਲੀਆਂ, ਲੋਕ-ਗੀਤ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਦੱਸਣਯੋਗ ਹੈ ਕਿ ਪੰਜਾਬ ਵਿੱਚ ਤੀਆਂ ਦਾ ਤਿਉਹਾਰ ਸਾਉਣ ਮਹੀਨੇ ਦੌਰਾਨ ਮਨਾਇਆ ਜਾਂਦਾ ਹੈ। ਪੁਰਾਤਨ ਪਰੰਪਰਾ ਅਨੁਸਾਰ ਇਸ ਸਮੇਂ ਵਿਆਹੀਆਂ ਧੀਆਂ ਆਪਣੇ ਪੇਕੇ ਘਰ ਆਉਂਦੀਆਂ ਸਨ। ਭਰਾ ਆਪਣੀ ਭੈਣ ਲਈ ਸੰਧਾਰਾ ਲੈ ਕੇ ਆਉਂਦਾ ਅਤੇ ਉਸ ਨੂੰ ਪੇਕੇ ਲੈ ਜਾਂਦਾ ਸੀ। ਉੱਥੇ ਧੀਆਂ ਆਪਣੀਆਂ ਸਹੇਲੀਆਂ ਅਤੇ ਪਰਿਵਾਰ ਨਾਲ ਪਿੰਗਾ ਝੂਲਦੀਆਂ, ਗਿੱਧਾ ਪਾਉਂਦੀਆਂ, ਬੋਲੀਆਂ ਗਾਉਂਦੀਆਂ ਅਤੇ ਸਾਵਣ ਦੀਆਂ ਖੁਸ਼ੀਆਂ ਸਾਂਝੀਆਂ ਕਰਦੀਆਂ ਸਨ। ਇਹ ਤਿਉਹਾਰ ਭੈਣ-ਭਰਾ ਦੇ ਪਿਆਰ, ਪਰਿਵਾਰਕ ਰਿਸ਼ਤਿਆਂ ਦੀ ਮਜ਼ਬੂਤੀ ਅਤੇ ਪੰਜਾਬੀ ਲੋਕ-ਸੱਭਿਆਚਾਰ ਦਾ ਜੀਵੰਤ ਪ੍ਰਤੀਕ ਹੈ।ਤੀਆਂ ਦਾ ਤਿਉਹਾਰ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦੇ ਨਾਲ-ਨਾਲ ਪੰਜਾਬੀ ਲੋਕ-ਕਲਾ, ਫੁਲਕਾਰੀ, ਮਹਿੰਦੀ, ਚੂੜੀਆਂ, ਰਵਾਇਤੀ ਪਕਵਾਨਾਂ ਅਤੇ ਲੋਕ-ਗੀਤਾਂ ਦੀ ਮਹੱਤਤਾ ਨੂੰ ਵੀ ਯਾਦ ਕਰਵਾਉਂਦਾ ਹੈ। ਇਹ ਨਵੀਂ ਪੀੜ੍ਹੀ ਨੂੰ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਦਾ ਮਹੱਤਵਪੂਰਨ ਮਾਧਿਅਮ ਹੈ।