ਪੰਜਾਬ ਪਟਿਆਲਾ ’ਚ ਭਾਜਪਾ ਦੀ ਫੁੱਟ ਜੱਗ ਜਾਹਰ/ ਸਾਬਕਾ ਸਪੋਕਸਪਰਸਨ ਨੇ ਚੁੱਕੇ ਸਵਾਲ/ ਟਕਸਾਲੀ ਵਰਕਰਾਂ ਨੂੰ ਅਣਗੋਲਣ ਦੇ ਲਾਏ ਇਲਜ਼ਾਮ By admin - August 5, 2026 0 3 Facebook Twitter Pinterest WhatsApp ਪੰਜਾਬ ਭਾਜਪਾ ਵਿੱਚ ਅੰਦਰੂਨੀ ਨਾਰਾਜ਼ਗੀ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸਾਬਕਾ ਭਾਜਪਾ ਸਪੋਕਸਪਰਸਨ ਅਤੇ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਭੂਪੇਸ਼ ਅਗਰਵਾਲ ਨੇ ਪਾਰਟੀ ਦੀ ਨਵੀਂ ਟੀਮ ਅਤੇ ਲੀਡਰਸ਼ਿਪ ‘ਤੇ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਪੁਰਾਣੇ ਅਤੇ ਟਕਸਾਲੀ ਵਰਕਰਾਂ ਨੂੰ ਜਾਣ-ਬੁੱਝ ਕੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਪਾਰਟੀ ਵਿੱਚ “ਮਹਿਲਾਂ ਦੀ ਰਾਜਨੀਤੀ” ਹਾਵੀ ਹੋ ਚੁੱਕੀ ਹੈ। ਭੂਪੇਸ਼ ਅਗਰਵਾਲ ਨੇ ਕਿਹਾ ਕਿ ਸਾਲਾਂ ਤੋਂ ਪਾਰਟੀ ਲਈ ਕੰਮ ਕਰਨ ਵਾਲੇ ਵਰਕਰਾਂ ਨੂੰ ਅੱਜ ਪਾਰਟੀ ਦਫ਼ਤਰ ਦੇ ਬਾਹਰ ਧਰਨਾ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸੰਗਠਨ ਮਹਾਮੰਤਰੀ ਅਤੇ ਪੰਜਾਬ ਭਾਜਪਾ ਪ੍ਰਧਾਨ ਨਾ ਤਾਂ ਫੋਨ ਚੁੱਕਦੇ ਹਨ ਅਤੇ ਨਾ ਹੀ ਮਿਲਣ ਲਈ ਸਮਾਂ ਦਿੰਦੇ ਹਨ। ਅਗਰਵਾਲ ਨੇ ਕਿਹਾ ਕਿ ਪਾਰਟੀ ਵਿੱਚ ਪੁਰਾਣੇ ਵਰਕਰਾਂ ਦੀ ਬਜਾਏ ਨਵੇਂ ਆਏ ਆਗੂਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਿਸ ਨਾਲ ਟਕਸਾਲੀ ਭਾਜਪਾ ਆਗੂਆਂ ਵਿੱਚ ਭਾਰੀ ਨਾਰਾਜ਼ਗੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਜਪਾ ਪੁਰਾਣੇ ਕਾਰਕੁਨਾਂ ਦੇ ਖੂਨ-ਪਸੀਨੇ ਨਾਲ ਖੜ੍ਹੀ ਹੋਈ ਪਾਰਟੀ ਹੈ, ਪਰ ਮੌਜੂਦਾ ਲੀਡਰਸ਼ਿਪ ਪੂੰਜੀਪਤੀਆਂ ਅਤੇ ਚਾਪਲੂਸੀ ਕਰਨ ਵਾਲਿਆਂ ਨੂੰ ਅੱਗੇ ਲਿਆ ਰਹੀ ਹੈ। ਅਗਰਵਾਲ ਨੇ ਦਾਅਵਾ ਕੀਤਾ ਕਿ ਜੇਕਰ ਪਾਰਟੀ ਨੇ ਇਹੀ ਰਵੱਈਆ ਜਾਰੀ ਰੱਖਿਆ ਤਾਂ ਪਹਿਲਾਂ ਵਾਂਗ ਨੁਕਸਾਨ ਝੱਲਣਾ ਪੈ ਸਕਦਾ ਹੈ।