ਫਤਹਿਗੜ੍ਹ ਚੂੜੀਆਂ ’ਚ ਚੋਰਾਂ ਦਾ ਬੰਦ ਘਰ ’ਤੇ ਧਾਵਾਂ/ ਘਰ ਦੇ ਤਾਲੇ ਤੋੜ ਅੰਜ਼ਾਮ ਦਿੱਤੀ ਵਾਰਦਾਤ/ ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਹੋਏ ਫਰਾਰ

0
2

 

ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ‘ਚ  ਚੋਰੀ ਦੀਆ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆ। ਤਾਜ਼ਾ ਘਟਨਾ ਵਿਚ ਚੋਰਾਂ ਨੇ ਇਕ ਐਨਆਰਆਈ ਦੇ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ ਤੇ ਸੋਨੇ ਦੇ ਗਹਿਣਿਆਂ ਤੇ ਹੱਥ ਸਾਫ ਕੀਤਾ ਹੈ। ਐਨਆਰਆਈ ਪਰਿਵਾਰ ਦੇ ਰਿਸਤੇਦਾਰਾਂ ਮੁਤਾਬਕ ਘਰ ਦੇ ਬਾਹਰ ਦੇ ਤਾਲੇ ਲੱਗੇ ਸੀ ਅਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਘਰ ਦੇ ਕੁੱਝ ਕਮਰਿਆਂ ਦੇ ਤਾਲੇ ਟੁੱਟੇ ਸਨ ਅਤੇ ਸਾਰੀਆਂ ਅਲਮਾਰੀਆ ਅਤੇ ਟਰੰਕ ਵਿਚੋਂ ਫਰੋਲਾ-ਫਰਾਲੀ ਕੀਤੀ ਹੋਈ ਸੀ। ਜਦੋਂ ਸਾਮਾਨ ਦੀ ਜਾਂਚ ਕੀਤੀ ਤਾਂ ਕਰੀਬ 12 ਤੋਲੇ ਸੋਨਾ ਅਤੇ ਵਿਦੇਸ਼ੀ ਕਰੰਸੀ ਤੇ ਹੋਰ ਕਾਫੀ ਸਾਰਾ ਮਹਿੰਗਾ ਸਾਮਾਨ ਗਾਇਬ ਸੀ। ਘਟਨਾ ਤੋਂ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here