ਗੁਰਦਾਸਪੁਰ ’ਚ ਬੀਐਲਓ ਯੂਨੀਅਨ ਦੇ ਦੋਸ਼ਾਂ ਦਾ ਮਾਮਲਾ/ ਚੋਣ ਇੰਚਰਾਜ ਦੀਪਕ ਕੁਮਾਰ ਨੇ ਦੋਸ਼ ਨਕਾਰੇ/ ਇਲੈਕਸ਼ਨ ਕਾਨੂੰਗੋ ਵੱਲੋਂ ਵੀ ਝਗੜਾ ਨਾ ਹੋਣ ਦਾ ਦਾਅਵਾ

0
1

 

ਗੁਰਦਾਸਪੁਰ ਐਸਡੀਐਮ ਦਫਤਰ ਵਿਖੇ ਬੀਐਲਓ ਅਧਿਆਪਕ ਯੂਨੀਅਨ ਵੱਲੋਂ ਕੀਤੇ ਪ੍ਰਦਰਸ਼ਨ ਦਾ ਮੁੱਦਾ ਗਰਮਾ ਗਿਆ ਹੈ। ਦੋਸ਼ਾਂ ਦਾ ਸਾਹਮਣਾ ਕਰ ਰਹੇ ਇਲੈਕਸ਼ਨ ਇੰਚਰਾਜ ਦੀਪਕ ਕੁਮਾਰ ਨੇ ਖੁਦ ਤੇ ਲੱਗੇ ਦੋਸ਼ਾਂ ਦਾ ਖੰਡਨ ਕੀਤਾ ਹੈ। ਆਪਣਾ ਪੱਖ ਰਖਦਿਆ ਦੀਪਕ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਬੀਐਲਓ ਓਂਕਾਰ ਸਿੰਘ ਦੇ ਜਾਣਕਾਰ ਦੀ ਡਿਊਟੀ ਲਗਾਈ ਸੀ, ਜਿਸ ਦੀ ਰੰਜ਼ਿਸ਼ ਤਹਿਤ ਉਸ ਨੇ ਬਦਸਲੂਕੀ ਕਰਨ ਦੇ ਝੂਠੇ ਦੇ ਬੇਬੁਨਿਆਦ ਦੋਸ਼ ਲਗਾਏ ਹਨ। ਇਸੇ ਦੌਰਾਨ ਇਲੈਕਸ਼ਨ ਕਾਨੂੰਗੋ ਰਣਜੀਤ ਸਿੰਘ ਬੁੱਟਰ ਨੇ ਵੀ ਬਦਸਲੂਕੀ ਹੋਣ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ।
ਦੱਸ ਦਈਏ ਕਿ ਬੀਤੇ ਦਿਨ ਬੀ ਐਲ ਓ ਓੰਕਾਰ ਸਿੰਘ ਦੇ ਦੋਸ਼ ਲਗਾਏ ਸਨ ਕਿ ਇਲੈਕਸ਼ਨ ਇੰਚਾਰਜ ਦੀਪਕ ਕੁਮਾਰ ਵੱਲੋਂ ਉਸ ਨਾਲ ਬਦਸਲੂਕੀ ਕੀਤੀ ਗਈ ਹੈ। ਅਧਿਆਪਕ ਯੂਨੀਅਨ ਬੀਐਲਓ ਦੇ ਹੱਕ ਵਿੱਚ ਐਸਡੀਐਮ ਦਫਤਰ ਮੂਹਰੇ ਧਰਨੇ ਤੇ ਬੈਠ ਗਈ ਸੀ। ਦੀਪਕ ਕੁਮਾਰ ਨੇ ਕਿਹਾ ਕਿ ਉਹ ਇੱਕ ਜ਼ਿੰਮੇਵਾਰ ਸਰਕਾਰੀ ਅਧਿਕਾਰੀ ਵਜੋਂ ਆਪਣੀਆਂ ਡਿਊਟੀਆਂ ਚੋਣ ਕਮਿਸ਼ਨ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੂਰੀ ਇਮਾਨਦਾਰੀ, ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਦੇ ਵੀ ਕਿਸੇ ਬੀ.ਐਲ.ਓ. ਜਾਂ ਅਧਿਆਪਕ ਨਾਲ ਗਲਤ ਵਿਵਹਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਵੱਲੋਂ ਜਾਣਬੁੱਝ ਕੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਨਿਰਪੱਖ ਜਾਂਚ ਲਈ ਪੂਰੀ ਤਰ੍ਹਾਂ ਤਿਆਰ ਹਨ।
ਅੰਤ ਵਿੱਚ ਉਨ੍ਹਾਂ ਕਿਹਾ ਕਿ ਸੱਚਾਈ ਨੂੰ ਜ਼ਿਆਦਾ ਸਮੇਂ ਤੱਕ ਛੁਪਾਇਆ ਨਹੀਂ ਜਾ ਸਕਦਾ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਨਿਰਪੱਖ ਜਾਂਚ ਤੋਂ ਬਾਅਦ ਸਾਰੇ ਦੋਸ਼ ਬੇਬੁਨਿਆਦ ਸਾਬਤ ਹੋਣਗੇ। ਦੂਜੇ ਪਾਸੇ ਰਣਜੀਤ ਸਿੰਘ ਬੁੱਟਰ, ਇਲੈਕਸ਼ਨ ਕਾਨਗੋ ਨੇ ਕਿਹਾ ਕਿ ਕਿਸੇ ਵੀ ਬੀ.ਐਲ.ਓ. ਵੱਲੋਂ ਕੋਈ ਸ਼ਿਕਾਇਤ ਨਹੀਂ ਹੈ। ਸਾਰੇ ਮੁਲਾਜ਼ਮਾਂ ਨਾਲ ਲਗਾਤਾਰ ਫ਼ੋਨ ‘ਤੇ ਰਾਬਤਾ ਰੱਖਿਆ ਜਾਂਦਾ ਹੈ ਤਾਂ ਜੋ ਕੰਮ ਵਿੱਚ ਕੋਈ ਦਬਾਅ ਨਾ ਆਵੇ ਅਤੇ ਹਰ ਕੰਮ ਸਮੇਂ ਸਿਰ ਪੂਰਾ ਹੋ ਸਕੇ। ਬੀ.ਐਲ.ਓ. ਓਂਕਾਰ ਸਿੰਘ ਜਾਂ ਕਿਸੇ ਵੀ ਹੋਰ ਕਰਮਚਾਰੀ ਨਾਲ ਕੰਮ ਨੂੰ ਲੈ ਕੇ ਕੋਈ ਵਿਵਾਦ ਜਾਂ ਮਤਭੇਦ ਨਹੀਂ ਹੈ। ਜੇਕਰ ਕੋਈ ਨਿੱਜੀ ਮਸਲਾ ਹੋਵੇ ਤਾਂ ਉਹ ਵੱਖਰੀ ਗੱਲ ਹੈ ਪਰ ਬੀ.ਐਲ.ਓ. ਪੱਧਰ ‘ਤੇ ਅਜਿਹੀ ਕੋਈ ਸਮੱਸਿਆ ਨਹੀਂ ਹੈ ਅਤੇ ਮਸਲੇ ਨੂੰ ਬੈਠ ਕੇ ਹੱਲ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here