ਨੰਗਲ ’ਚ ਰੇਲਵੇ ਟਰੈਕ ਦੇ ਕੰਮ ’ਚ ਤੇਜ਼ੀ/ ਬੀਬੀਐਮਬੀ ਰੇਲਵੇ ਟਰੈਕ ਦਾ ਅੱਧੇ ਤੋਂ ਵੱਧ ਕੰਮ ਮੁਕੰਮਲ/ ਦੇਰੀ ਦੀਆਂ ਖਬਰਾਂ ਬਾਅਦ ਹਰਕਤ ’ਚ ਪ੍ਰਸ਼ਾਸਨ

0
2

ਬੀਬੀਐਮਬੀ ਪ੍ਰਸ਼ਾਸਨ ਨੇ ਰੇਲਵੇ ਟਰੈਕ ਦੇ ਸਲੀਪਰ ਬਦਲਣ ਦੇ ਕੰਮ ਵਿਚ ਤੇਜ਼ੀ ਲਿਆ ਦਿੱਤੀ ਹੈ, ਜਿਸ ਦੇ ਚਲਦਿਆਂ ਅੱਧੇ ਤੋਂ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਇਹ ਕੰਮ ਕਾਫੀ ਸੁਸਤ ਰਫਤਾਰ ਨਾਲ ਚੱਲ ਰਿਹਾ ਸੀ, ਜਿਸ ਦੀਆਂ ਖਬਰਾਂ ਮੀਡੀਆ ਵਿਚ ਆਉਣ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਰੇਲਵੇ ਟਰੈਕ ਦੇ ਨਵੀਨੀਕਰਨ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰਵਾ ਦਿੱਤਾ, ਜਿਸ ਦੇ ਚਲਦਿਆਂ ਟਰੈਕ ਦਾ ਅੱਧੇ ਤੋਂ ਵੱਧ ਕੰਮ ਮੁਕੰਮਲ ਹੋ ਚੁੱਕਾ ਹੈ। ਅਧਿਕਾਰੀਆਂ ਨੇ ਦੋ ਮਹੀਨੇ ਬਾਅਦ ਸਾਰਾ ਕੰਮ ਮੁਕੰਮਲ ਕਰ ਲੈਣ ਦੀ ਭਰੋਸਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਅਗਲੇ ਕਰੀਬ ਦੋ ਮਹੀਨਿਆਂ ਵਿੱਚ ਟਰੈਕ ਦੇ ਸਲੀਪਰ ਬਦਲਣ, ਪੇਵਰ ਲਗਾਉਣ ਅਤੇ ਸਰੁੰਗ ਵਾਲੇ ਰਸਤੇ ਦਾ ਕੰਮ ਵੀ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਬੀਬੀਐਮਬੀ ਦੀ ਟ੍ਰੇਨ ਮੁੜ ਨੰਗਲ ਤੋਂ ਭਾਖੜਾ ਡੈਮ ਤੱਕ ਚੱਲਣ ਲੱਗੇਗੀ। ਇਹ ਟ੍ਰੇਨ ਨੰਗਲ ਅਤੇ ਭਾਖੜਾ ਡੈਮ ਦੇ ਵਿਚਕਾਰ ਪੈਂਦੇ ਅੱਧਾ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਲਈ ਲਾਈਫ ਲਾਈਨ ਮੰਨੀ ਜਾਂਦੀ ਹੈ। ਸਵੇਰੇ ਅਤੇ ਸ਼ਾਮ ਚੱਲਣ ਵਾਲੀ ਇਸ ਟ੍ਰੇਨ ਰਾਹੀਂ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਦੀ ਸੁਵਿਧਾ ਮਿਲਦੀ ਹੈ ਅਤੇ ਮੁਫ਼ਤ ਸਫ਼ਰ ਦਾ ਵੀ ਲਾਭ ਪ੍ਰਾਪਤ ਹੁੰਦਾ ਹੈ।
ਪਿੰਡ ਵਾਸੀਆਂ ਮੁਤਾਬਕ ਕੰਮ ਰੁਕਣ ਕਾਰਨ ਉਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਆਵਾਜਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਤੋਂ ਬਾਅਦ ਸਾਡੇ ਚੈਨਲ ਵੱਲੋਂ ਇਹ ਮੁੱਦਾ ਉਠਾਏ ਜਾਣ ਤੋਂ ਬਾਅਦ ਹੁਣ ਕੰਮ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਸਲੀਪਰਾਂ ਦੀ ਬਦਲੀ ਪੂਰੀ ਹੋਣ ਤੋਂ ਬਾਅਦ ਟਰੈਕ ਦੇ ਨਾਲ-ਨਾਲ ਪੇਵਰ ਲਗਾਏ ਜਾਣਗੇ ਅਤੇ ਸਰੁੰਗ ਵਾਲੇ ਰਸਤੇ ਨੂੰ ਵੀ ਪੱਕਾ ਕੀਤਾ ਜਾਵੇਗਾ। ਬਰਮਲਾ ਪਿੰਡ ਤੋਂ ਨਹਿਲਾ ਪਿੰਡ ਤੱਕ ਵਾਇਆ ਸਰੁੰਗ ਇਹ ਰਸਤਾ ਖੁੱਲ੍ਹਣ ਨਾਲ ਛੋਟੀਆਂ ਗੱਡੀਆਂ ਦੀ ਆਵਾਜਾਈ ਵੀ ਸ਼ੁਰੂ ਹੋ ਜਾਵੇਗੀ।

LEAVE A REPLY

Please enter your comment!
Please enter your name here