ਪੰਜਾਬ ਡੇਰਾ ਬਾਬਾ ਨਾਨਕ ਤੋਂ 10ਵੀਂ ਦਾ ਵਿਦਿਆਰਥੀ ਲਾਪਤਾ/ ਸਕੂਲ ਜਾਂਦਿਆਂ ਭੇਦਭਰੀ ਹਾਲਤ ’ਚ ਹੋਇਆ ਗਾਇਬ/ ਪੁਲਿਸ ਨੇ ਮਾਮਲਾ ਦਰਜ ਕਰ ਕੇ ਭਾਲ ਕੀਤੀ ਸ਼ੁਰੂ By admin - July 31, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਤੋਂ ਇਕ 10ਵੀਂ ਜਮਾਤ ਦਾ ਵਿਦਿਆਰਥੀ ਭੇਦਭਰੀ ਹਾਲਤ ਵਿਚ ਗੁੰਮ ਹੋ ਗਿਆ। ਜਾਣਕਾਰੀ ਅਨੁਸਾਰ ਸਥਾਨਕ ਫਤਹਿ ਸਿੰਘ ਮੁਹੱਲੇ ਦਾ ਰਹਿਣ ਵਾਲਾ 14 ਸਾਲਾ ਜਸਕਰਨ ਸਿੰਘ ਪੁੱਤਰ ਗੁਰਦੀਪ ਸਿੰਘ 29 ਜੁਲਾਈ ਨੂੰ ਘਰੋਂ ਸਕੂਲ ਜਾਣ ਲਈ ਨਿਕਲਿਆ ਸੀ ਪਰ ਸਕੂਲ ਨਹੀਂ ਪਹੁੰਚਿਆ। ਉਸ ਦਾ ਬੈਗ ਸਕੂਲ ਵਿਚੋਂ ਬਰਾਮਦ ਹੋਇਆ ਹੈ। ਪਰਿਵਾਰ ਨੇ ਬੱਚੇ ਨੂੰ ਅਗਵਾ ਕਰਨ ਦੀ ਸ਼ੰਕਾ ਜਾਹਰ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਲਾਪਤਾ ਨੌਜਵਾਨ ਦੀ ਦਾਦੀ ਅਮਰਜੀਤ ਕੌਰ ਅਤੇ ਉਸਦੇ ਮਾਮੇ ਨੇ ਦੱਸਿਆ ਕਿ ਜਸਕਰਨ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ (ਲੜਕੇ) ਡੇਰਾ ਬਾਬਾ ਨਾਨਕ ਵਿਖੇ ਪੜਦਾ ਹੈ ਜੋ ਕੱਲ ਰੋਜਾਨਾ ਦੀ ਤਰ੍ਹਾਂ ਸਕੂਲ ਪੜ੍ਹਨ ਵਾਸਤੇ ਗਿਆ ਪਰ ਘਰ ਵਾਪਸ ਨਹੀਂ ਪਰਤਿਆ। ਉਸ ਦਾ ਬੈਗ ਉਸਦੇ ਸਕੂਲ ਵਿਚੋਂ ਮਿਲਿਆ ਹੈ। ਪਰਿਵਾਰ ਨੇ ਬੱਚੇ ਨੂੰ ਵਰਗਲਾ ਕੇ ਅਗਵਾ ਕਰਨ ਦਾ ਖਦਸ਼ਾ ਜ਼ਾਹਰ ਕੀਤਾ ਹੈ। ਡੇਰਾ ਬਾਬਾ ਨਾਨਕ ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।