ਪੰਜਾਬ ਗੁਰਦਾਸਪੁਰ ਦੇ ਪਿੰਡ ਫੱਜੋਪੁਰ ’ਚ ਫਾਇਰਿੰਗ/ ਬੰਦ ਪਏ ਸਾਲੂਨ ਤੇ ਗੋਲੀਆਂ ਚਲਾ ਕੇ ਫਰਾਰ/ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਕੀਤੀ ਸ਼ੁਰੂ By admin - July 31, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਫੱਜੋਪੁਰ ਵਿਖੇ ਸਥਿਤ ਸਲੂਨ ਤੇ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਹੈ। ਸਲੂਨ ਮਾਲਕ ਮਨੋਹਰ ਮਸੀਹ ਦੇ ਦੱਸਣ ਮੁਤਾਬਕ ਉਸ ਦੇ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਅਤੇ ਨਾ ਹੀ ਕੋਈ ਫਿਰੌਤੀ ਕਾਲ ਆਈ ਹੈ। ਉਨ੍ਹਾਂ ਅੱਗੇ ਕਿਹਾ ਕਿ ਕੱਲ੍ਹ ਹੜਤਾਲ ਕਾਰਨ ਦੁਕਾਨ ਬੰਦ ਸੀ ਅਤੇ ਅੱਜ ਸ਼ਾਮੀ ਜਦੋਂ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ੀਸਾ ਟੁੱਟਿਆ ਹੋਇਆ ਸੀ ਅਤੇ ਸ਼ੀਸ਼ੇ ਤੇ ਗੋਲੀ ਦਾ ਨਿਸ਼ਾਨ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਲੂਨ ਦੇ ਮਾਲਕ ਮਨੋਹਰ ਮਸੀਹ ਉਸ ਦੀ ਪਤਨੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਹੜਤਾਲ ਕਾਰਨ ਦੁਕਾਨਾਂ ਬੰਦ ਸਨ ਅਤੇ ਅਸੀਂ ਆਪਣੀ ਦੁਕਾਨ ਤੇ ਸਵੇਰੇ 8 ਵਜੇ ਆਣ ਕੇ ਸਫਾਈ ਕਰਕੇ 9 ਵਜੇ ਚਲੇ ਗਏ ਸੀ ਪਰ ਬਾਅਦ ਵਿੱਚ ਸ਼ਾਮ ਨੂੰ ਜਦ 5 ਵਜੇ ਦੇ ਕਰੀਬ ਅਸੀਂ ਆਪਣੀ ਦੁਕਾਨ ਤੇ ਪਹੁੰਚੇ ਤਾਂ ਆ ਕੇ ਦੇਖਿਆ ਕਿ ਸ਼ਟਰ ਦੇ ਵਿੱਚ ਗੋਲੀ ਵਰਗਾ ਨਿਸ਼ਾਨ ਹੈ ਅਤੇ ਅੰਦਰਲਾ ਸ਼ੀਸ਼ਾ ਵੀ ਟੁੱਟਾ ਹੋਇਆ ਹੈ ਅਤੇ ਦੁਕਾਨ ਅੰਦਰੋਂ ਖੋਲ੍ਹ ਬਰਾਮਦ ਹੋਇਆ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਗੋਲੀ ਦਾ ਖੋਲ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਸਾਡੀ ਕਿਸੇ ਨਾਲ ਕੋਈ ਰੰਜਿਸ਼ ਵੀ ਨਹੀਂ ਹੈ ਅਤੇ ਬੰਦ ਦੁਕਾਨ ਦੇ ਸ਼ਟਰ ਦੇ ਉੱਪਰ ਹੀ ਗੋਲੀ ਚੱਲੀ ਹੈ। ਸਮੇਂ ਦਾ ਪੱਕਾ ਪਤਾ ਨਹੀਂ ਕਿ ਕਿਸ ਟਾਈਮ ਤੇ ਫਾਇਰ ਹੋਇਆ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਫਾਇਰ ਕਰਨ ਵਾਲੇ ਨੂੰ ਛੇਤੀ ਤੋਂ ਛੇਤੀ ਛੇਤੀ ਲੱਭਿਆ ਜਾਵੇ। ਇਸ ਵਾਰਦਾਤ ਦੇ ਨਾਲ ਇਲਾਕੇ ਦੇ ਵਿੱਚ ਤੇ ਦੁਕਾਨ ਦੇ ਮਾਲਕ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।