ਮਾਛੀਵਾੜਾ ’ਚ ਸਕੂਲ ਪ੍ਰਿੰਸੀਪਲ ਦੇ ਵਿਦਿਆਰਥੀ ਦਾ ਹਮਲਾ/ ਹਮਲੇ ਦੀ ਵੀਡੀਓ ਬਣਾ ਕੇ ਕੀਤੀ ਵਾਇਰਲ/ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਸ਼ੁਰੂ

0
3

 

ਮਾਛੀਵਾੜਾ ਸਾਹਿਬ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਤੇ ਵਿਦਿਆਰਥੀ ਵੱਲੋਂ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ। ਸਕੂਲ ਪ੍ਰਿੰਸੀਪਲ ਦਾ ਕਸੂਰ ਸਿਰਫ ਐਨਾ ਸੀ ਕਿ ਉਸ ਨੇ 11ਵੀਂ ਦੇ ਵਿਦਿਆਰਥੀ ਨੂੰ ਟੈਂਟੂ ਬਣਵਾਉਣ ਤੇ ਵਾਲਾ ਦੇ ਸਟਾਇਲ ਨੂੰ ਲੈ ਕੇ ਡਾਂਟ ਮਾਰੀ ਸੀ। ਇਸ ਤੋਂ ਬਾਅਦ ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਸੜਕ ਤੇ ਘੇਰ ਕੇ ਹਮਲਾ ਕਰ ਦਿੱਤਾ ਅਤੇ ਬਾਅਦ ਵਿਚ ਹਮਲੇ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਸਥਾਨਕ ਪੁਲਿਸ ਨੇ ਪ੍ਰਿੰਸੀਪਲ ਦੀ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸ੍ਰੀ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਗਿਆਰ੍ਹਵੀਂ ਜਮਾਤ ਦਾ ਨਾਬਾਲਗ ਲੜਕੇ ਨੂੰ ਸਕੂਲ ਦੇ ਪ੍ਰਿੰਸੀਪਲ ਨੇ ਇਸ ਗੱਲ ਦੀ ਡਾਂਟ ਲਗਾਈ ਕਿ ਉਸਨੇ ਆਪਣੇ ਸਰੀਰ ’ਤੇ ਕਈ ਤਰ੍ਹਾਂ ਦੇ ਟੈਟੂ ਬਣਵਾਏ ਹੋਏ ਹਨ, ਹੇਅਰ ਸਟਾਇਲ ਵੀ ਅਨੋਖਾ ਰੱਖਿਆ ਹੋਇਆ ਅਤੇ ਨਾਲ ਹੀ ਇੰਚਾਰਜ ਨੇ ਇਹ ਸ਼ਿਕਾਇਤ ਲਗਾਈ ਕਿ ਇਹ ਵਿਦਿਆਰਥੀ ਸਕੂਲ ਵਿਚ ਅਨੁਸਾਸ਼ਨ ਵੀ ਭੰਗ ਕਰਦਾ ਹੈ। ਪ੍ਰਿੰਸੀਪਲ ਵਲੋਂ ਜਦੋਂ ਇਸ ਵਿਦਿਆਰਥੀ ਦੀ ਡਾਂਟ ਲਗਾਈ ਜਾ ਰਹੀ ਸੀ ਤਾਂ ਉਹ ਅੱਗੋਂ ਆਪਣੀ ਗਲਤੀ ਮੰਨਣ ਦੀ ਬਜਾਏ ਬਹਿਸਬਾਜੀ ਕਰਨ ਲੱਗਾ।
ਸਕੂਲ ਵਿਚ ਛੁੱਟੀ ਤੋਂ ਬਾਦ ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਰਸਤੇ ਵਿਚ ਘੇਰ ਕੇ ਹਮਲਾ ਕਰ ਦਿੱਤਾ। ਇਸੇ ਦੌਰਾਨ ਦੂਰ ਖੜ੍ਹੇ  ਹੋਰ ਵਿਦਿਆਰਥੀ ਨੇ ਪ੍ਰਿੰਸੀਪਲ ’ਤੇ ਹੋਏ ਹਮਲੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਗੀਤ ਲਗਾ ਕੇ ਵਾਈਰਲ ਕਰ ਦਿੱਤੀ। ਸਥਾਨਕ ਪੁਲਿਸ ਨੇ ਪ੍ਰਿੰਸੀਪਲ ਦੀ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਸਕੂਲ ਪ੍ਰਸ਼ਾਸਨ ਨੇ ਵਿਦਿਆਰਥੀ ਦਾ ਨਾਮ ਕੱਟ ਦਿੱਤਾ ਹੈ। ਸਕੂਲ ਪ੍ਰਬੰਧਕਾਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਅਨੁਸਾਸ਼ਨ ਵਿਚ ਰਹਿਣਾ ਸਿਖਾਉਣ ਦੀ ਨਸੀਹਤ ਦਿੱਤੀ ਤਾਂ ਜੋ ਉਹ ਆਪਣੇ ਗੁਰੂ ਅਧਿਆਪਕ ਦੀ ਕਦਰ ਕਰਨੀ ਸਿੱਖ ਜਾਣ।
ਥਾਣਾ ਮਾਛੀਵਾੜਾ ਮੁਖੀ ਚਰਨਜੀਤ ਸਿੰਘ ਨੇ ਕਿਹਾ ਕਿ ਸਕੂਲ ਦੇ ਪ੍ਰਿੰਸੀਪਲ ਵਲੋਂ ਇੱਕ ਵਿਦਿਆਰਥੀ ਵਲੋਂ ਉਸ ਉੱਪਰ ਹਮਲਾ ਕਰਨ ਦੀ ਸ਼ਿਕਾਇਤ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਵੀ ਸ਼ਿਕਾਇਤ ਮਿਲੀ ਹੈ ਕਿ ਹਮਲੇ ਦੀ ਵੀਡੀਓ ਬਣਾ ਸੋਸ਼ਲ ਮੀਡੀਆ ’ਤੇ ਵਾਈਰਲ ਕੀਤੀ ਹੈ ਜਿਸ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਵੀਡੀਓ ਕਿਸ ਨੇ ਵਾਈਰਲ ਕੀਤੀ। ਥਾਣਾ ਮੁਖੀ ਨੇ ਕਿਹਾ ਕਿ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਥਾਣੇ ਬੁਲਾਇਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here