ਫਤਿਹਗੜ੍ਹ ਸਾਹਿਬ ਸੜਕ ਹਾਦਸੇ ਦੌਰਾਨ 2 ਮੌਤਾਂ/ ਟਰੱਕ ਦੀ ਟੱਕਰ ਤੋਂ ਬਾਅਦ ਟਰੱਕ ਹੇਠਾਂ ਫਸੀ ਸਕੂਟਰੀ/ ਸਕੂਟਰੀ ਨੂੰ ਅੱਗ ਲੱਗਣ ਨਾਲ ਦੋਵਾਂ ਦੀ ਦਰਦਨਾਕ ਮੌਤ

0
2

ਚੰਡੀਗੜ੍ਹ-ਸਰਹਿੰਦ ਮਾਰਗ ‘ਤੇ ਬੀਤੀ ਦੇਰ ਰਾਤ ਪਿੰਡ ਪੀਰ ਜੈਨ ਦੇ ਨਜ਼ਦੀਕ ਵਾਪਰੇ ਦਰਦਨਾਕ ਹਾਦਸੇ ਵਿਚ ਸਕੂਟਰੀ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਚੰਡੀਗੜ੍ਹ ਵੱਲੋਂ ਆ ਰਹੇ ਇੱਕ ਟਰੱਕ ਨੇ ਸਕੂਟਰੀ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਸਿੱਧੀ ਟਰੱਕ ਦੇ ਹੇਠਾਂ ਜਾ ਵੜੀ ਸਕੂਟਰੀ ਨੂੰ ਅੱਗ ਲੱਗੀ, ਜਿਸ ਨੇ ਦੋਵੇਂ ਵਾਹਨਾਂ ਨੂੰ ਲਪੇਟ ‘ਚ ਲੈ ਲਿਆ, ਜਿਸ ਕਾਰਨ ਸਕੂਟਰੀ ਸਵਾਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਿੰਡ ਕੋਟਲਾ ਬਜਵਾੜਾ ਦੇ ਰਹਿਣ ਵਾਲੇ 42 ਸਾਲਾ ਮਨਦੀਪ ਸਿੰਘ ਅਤੇ ਪਿੰਡ ਮਾਨੂਪੁਰ ਦੀ ਰਹਿਣ ਵਾਲੀ 25 ਸਾਲਾ ਪੂਜਾ ਵਜੋਂ ਹੋਈ ਹੈ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਹਾਦਸੇ ਵਿਚ ਦੋਵੇਂ ਵਾਹਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਪੁਲਿਸ ਦੀ ਸੜਕ ਸੁਰੱਖਿਆ ਫੋਰਸ ਤੇ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਅੱਗ ‘ਤੇ ਕਾਬੂ ਪਾਇਆ ਅਤੇ ਆਵਾਜਾਈ ਨੂੰ ਸੁਚਾਰੂ ਕਰਵਾਇਆ।  ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਡਾਲੀ ਆਲਾ ਸਿੰਘ ਦੇ ਮੁਖੀ ਮਨਪ੍ਰੀਤ ਸਿੰਘ ਬਡਾਲੀ ਆਲਾ ਸਿੰਘ ਦੇ ਮੁਖੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here