ਮਾਨਸਾ ਪੁਲਿਸ ਦਾ ਹੋਟਲਾਂ ’ਤੇ ਛਾਪਾ/ ਹਿਰਾਸਤ ’ਚ ਲਏ ਪ੍ਰੇਮੀ ਜੋੜੇ/ ਸ਼ਿਕਾਇਤਾਂ ਤੋਂ ਬਾਅਦ ਕੀਤੀ ਕਾਰਵਾਈ

0
2

ਮਾਨਸਾ ਸ਼ਹਿਰ ਵਿੱਚ ਕੈਫੇ ਦੇ ਨਾਮ ਤੇ ਚੱਲ ਰਹੇ ਦੇ ਹੋਟਲਾਂ ਤੇ ਮਾਨਸਾ ਪੁਲਿਸ ਵੱਲੋਂ ਰੇਡ ਕੀਤੀ ਗਈ ਹੈ। ਪੁਲਿਸ ਨੇ ਕਈ ਪ੍ਰੇਮੀ ਜੋੜਿਆਂ ਨੂੰ ਹਿਰਾਸਤ ਵਿਚ ਲਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਇਨ੍ਹਾਂ ਹੋਟਲਾਂ ਵਿਚ ਸਕੂਲਾਂ, ਕਾਲਜਾਂ ਦੀਆਂ ਬੱਚੀਆਂ ਨੂੰ ਰੂਮ ਦੇਣ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਹੋਟਲਾਂ ਵਿਚ ਛਾਪੇਮਾਰੀ ਕਰ ਕੇ ਕੁੱਝ ਪ੍ਰੇਮੀ ਜੇੜਿਆਂ ਨੂੰ ਹਿਰਾਸਤ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਮਾਨਸਾ ਸ਼ਹਿਰ ਦੇ ਵਿੱਚ ਕੈਫੇ ਦੇ ਨਾਮ ਤੇ ਹੋਟਲਾਂ ਵਾਲਿਆਂ ਵੱਲੋਂ ਸਕੂਲਾਂ ਕਾਲਜਾਂ ਦੀਆਂ ਲੜਕੀਆਂ ਸਮੇਤ ਪ੍ਰੇਮੀ ਜੋੜਿਆਂ ਨੂੰ ਰੂਮ ਉਪਲਬਧ ਕਰਵਾਏ ਜਾ ਰਹੇ ਨੇ ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਪੁਲਿਸ ਤੇ ਸਵਾਲ ਖੜੇ ਕੀਤੇ ਜਾ ਰਹੇ ਸੀ, ਜਿਸ ਦੇ ਚਲਦਿਆਂ ਸਥਾਨਕ ਪੁਲਿਸ ਨੇ ਕੈਫਿਆਂ ਤੇ ਰੇਡ ਕਰ ਕੇ ਪ੍ਰੇਮੀ ਜੋੜਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ।

ਮਾਨਸਾ ਪੁਲਿਸ ਦੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਮਾਨਸਾ ਥਾਣਾ ਸਿਟੀ ਟੂ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਚਹਿਰੀ ਰੋਡ ਤੇ ਹੋਟਲ ਡਾਊਨ ਟਾਊਨ ਅਤੇ ਮੀ ਐਂਡ ਯੂ ਦੇ ਵਿੱਚ ਹੋਟਲ ਮਾਲਕਾਂ ਵੱਲੋਂ ਸਕੂਲਾਂ ਕਾਲਜਾਂ ਦੀਆਂ ਲੜਕੀਆਂ ਨੂੰ ਰੂਮ ਉਪਲਬਧ ਕਰਵਾਏ ਜਾਂਦੇ ਨੇ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਰੇਡ ਕੀਤੀ ਗਈ ਤਾਂ ਪੁਲਿਸ ਨੇ ਮੌਕੇ ਤੇ ਕਈ ਪ੍ਰੇਮੀ ਜੋੜਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ। ਉਹਨਾਂ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਦਾਅਵਾ ਕੀਤਾ ਕਿ ਹੋਟਲਾਂ ਦੇ ਮਾਲਕਾਂ ਤੇ ਵੀ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here