ਲੰਬੀ ਦੇ ਪਿੰਡ ਮਿੱਡੂਖੇੜਾ ’ਚ ਨੌਜਵਾਨ ਦਾ ਕਤਲ/ ਨਹਿਰ ’ਤੇ ਘੇਰ ਕੇ ਰਾਡਾਂ ਨਾਲ ਕੀਤਾ ਹਮਲਾ/ ਪਰਿਵਾਰ ਦਾ ਗ੍ਰਿਫਤਾਰੀ ਤਕ ਸਸਕਾਰ ਤੋਂ ਇਨਕਾਰ

0
2

ਲੰਬੀ ਦੇ ਪਿੰਡ ਮਿੱਡੂਖੇੜਾ ਤੋਂ ਇੱਕ ਬਹੁਤ ਹੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ 23 ਸਾਲਾ ਨੌਜਵਾਨ ਸੰਦੀਪ ਸਿੰਘ ਉਰਫ਼ ਬਬਲੂ ਦਾ ਕੁਝ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਸੰਦੀਪ ਸਿੰਘ ਨੂੰ ਨਹਿਰ ‘ਤੇ ਘੇਰ ਕੇ ਲੋਹੇ ਦੀਆਂ ਰਾੜਾਂ ਅਤੇ ਲਾਠੀਆਂ ਨਾਲ ਕੁੱਟਿਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। । ਘਟਨਾ ਤੋਂ ਬਾਅਦ ਇਲਾਕੇ ‘ਚ ਭਾਰੀ ਰੋਸ ਹੈ। ਪਰਿਵਾਰ ਦਾ ਇਲਜਾਮ ਹੈ ਕਿ ਪੁਲਿਸ ਦੋਸ਼ੀਂਆਂ ਖਿਲਾਫ ਬਣਦੀ ਕਾਰਵਾਈ ਨਹੀਂ ਕਰ ਰਹੀ। ਪਰਿਵਾਰ ਨੇ ਇਨਸਾਫ਼ ਮਿਲਣ ਤੱਕ ਮ੍ਰਿਤਕ ਦੇਹ ਦਾ ਸੰਸਕਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਪਰਿਵਾਰ ਮੁਤਾਬਕ ਜਦੋਂ ਭੱਜ ਕੇ ਨਹਿਰ ‘ਤੇ ਗਏ, ਉੱਥੇ ਬੰਦੇ ਰਾੜਾਂ ਨਾਲ ਉਹਨੂੰ ਕੁੱਟ ਰਹੇ ਸੀ। ਅਸੀਂ ਚੁੱਕ ਕੇ ਹਸਪਤਾਲ ਲੈ ਕੇ ਗਏ, ਜਿੱਥੇ ਸਵੇਰ ਵੇਲੇ ਉਹਦੀ ਮੌਤ ਹੋ ਗਈ। ਪਰਿਵਾਰ ਦਾ ਇਲਜਾਮ ਸੀ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਮ੍ਰਿਤਕ ਦਾ ਸੰਸਕਾਰ ਨਹੀਂ ਕਰਾਂਗੇ। ਮ੍ਰਿਤਕ ਦੀ ਮਾਂ ਬਲਵਿੰਦਰ ਕੌਰ ਅਤੇ ਪਰਿਵਾਰਕ ਔਰਤਾਂ ਦਾ ਆਰੋਪ ਹੈ ਕਿ ਹਮਲਾਵਰ ਪਹਿਲਾਂ ਤੋਂ ਹੀ ਉਹਨਾਂ ਦੇ ਪਰਿਵਾਰ ਨੂੰ ਧਮਕੀਆਂ ਦੇ ਰਹੇ ਸਨ।
ਉਹਨਾਂ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਨਾਲ  ਸੰਬੰਧਿਤ ਆਗੂਆਂ ਅਤੇ ਸਿਆਸੀ ਸ਼ਹਿ ਕਾਰਨ ਪੁਲਿਸ ਦੋਸ਼ੀਆਂ ‘ਤੇ ਕਾਰਵਾਈ ਕਰਨ ਤੋਂ ਟਾਲ-ਮਟੋਲ ਕਰ ਰਹੀ ਹੈ। ਉਹ ਸਾਨੂੰ ਸ਼ਰੇਆਮ ਧਮਕੀਆਂ ਦਿੰਦੇ ਸੀ ਕਿ ਅਸੀਂ ਬਬਲੂ ਨੂੰ ਕੁੱਟ ਕੇ ਮਾਰ ਕੇ ਹੀ ਸਾਹ ਲਵਾਂਗੇ।  ਮਿਤਕ ਦੇ ਭਰਾ ਦਾ ਇਲਜਾਮ ਹੈ ਕਿ ਮੇਰੇ ਭਰਾ ‘ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਸੀ। ਜਗਦੀਸ਼ ਰਾਮ, ਅਜੇ ਕੁਮਾਰ, ਪਵਨ ਅਤੇ ਹੋਰਾਂ ਨੇ ਨਹਿਰ ‘ਤੇ ਘੇਰ ਕੇ ਉਹਨੂੰ ਮਾਰਿਆ। ਪੁਲਿਸ ਮੁਲਜ਼ਮਾਂ ਨੂੰ ਫੜਨ ਦੀ ਬਜਾਏ ਸਾਡੇ ‘ਤੇ ਹੀ ਦਬਾਅ ਪਾ ਰਹੀ ਹੈ। ਉਧਰ ਸਥਾਨਕ ਪੁਲਿਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here