ਪੰਜਾਬ ਮਹੱਲਾ ਕਲੀਨਿਕ ਸਟਾਫ ਦੇ ਹੱਕ ’ਚ ਨਿਤਰਿਆ ਅਕਾਲੀ ਦਲ/ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਕੀਤੀ ਮੰਗ/ ਸਰਕਾਰ ’ਤੇ ਪ੍ਰਚਾਰ ਸਹਾਰੇ ਲਾਹਾ ਲੈਣ ਦੇ ਲਾਏ ਇਲਜ਼ਾਮ By admin - July 29, 2026 0 1 Facebook Twitter Pinterest WhatsApp ਸ਼੍ਰੋਮਣੀ ਅਕਾਲੀ ਦਲ ਨੇ ਮੁਹੱਲਾ ਕਲੀਨਿਕਾਂ ’ਚ ਸੇਵਾਵਾਂ ਨਿਭਾਅ ਰਹੇ ਸਟਾਫ ਨੂੰ ਰੈਗੂਲਰ ਕਰਨ ਦੀ ਮੰਗ ਦਾ ਸਮਰਥਨ ਕੀਤਾ ਹੈ। ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਪ ਸਰਕਾਰ ਦੇ ਗਲਤ ਢੰਗ ਨਾਲ ਉਲੀਕੇ ਗਏ ਮੁਹੱਲਾ ਕਲੀਨਿਕ ਮਾਡਲ ਨੇ ਸਿਹਤ ਸੇਵਾਵਾਂ ਖੇਤਰ ਦੇ ਪਹਿਲਾਂ ਬਣੇ ਸਿਸਟਮ ਦਾ ਭਾਰੀ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਮੁਹੱਲਾ ਕਲੀਨਿਕਾਂ ਦਾ ਸਟਾਫ ਹੜਤਾਲ ਉਤੇ ਜਾਣ ਲਈ ਮਜਬੂਰ ਹੈ। ਉਨ੍ਹਾਂ ਨੇ ਮੁੱਖ ਮੰਤਰੀ ਮਾਨ ਤੋਂ ਬਿਨਾਂ ਕਿਸੇ ਹੋਰ ਦੇਰੀ ਦੇ ਸਾਰੇ ਮੁਹੱਲਾ ਕਲੀਨਿਕ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਹੈ।