ਮਾਨਸਾ ’ਚ ਸ਼ਰੇਆਮ ਨਸ਼ੇ ਵਿੱਕਣ ਦੀ ਵੀਡੀਓ ਵਾਇਰਲ/ ਪਰਵਿੰਦਰ ਸਿੰਘ ਝੋਟਾ ਨੇ ਲਾਈਵ ਹੋ ਕੇ ਲਾਏ ਇਲਜ਼ਾਮ/ ਨਸ਼ਾ ਖਰੀਦਣ ਆਏ ਨੌਜਵਾਨਾਂ ਦੀ ਲਾਈਵ ਰਿਕਾਰਡਿੰਗ

0
3

ਨਸ਼ਿਆਂ ਖਿਲਾਫ ਲਗਾਤਾਰ ਆਵਾਜ ਉਠਾ ਰਹੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਨੇ ਇਕ ਵਾਰ ਫਿਰ ਮਾਨਸਾ ਵਿਚ ਸ਼ਰੇਆਮ ਨਸ਼ੇ ਵਿੱਕਣ ਦਾ ਦਾਅਵਾ ਕੀਤਾ ਹੈ। ਨਸ਼ਾ ਖਰੀਦਣ ਆਏ ਨੌਜਵਾਨਾਂ ਸਮੇਤ ਲਾਈਵ ਹੁੰਦਿਆਂ ਪਰਵਿੰਦਰ ਸਿੰਘ ਝੋਟਾ ਨੇ ਕਿਹਾ ਕਿ ਇਲਾਕੇ ਅੰਦਰ ਸ਼ਰੇਆਮ ਨਸ਼ੇ ਵਿੱਕ ਰਹੇ ਨੇ ਪਰ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ। ਪਰਵਿੰਦਰ ਝੋਟਾ ਨੇ ਨੌਜਵਾਨਾਂ ਕੋਲੋਂ ਨਸ਼ੇ ਦੀ ਪੁੜੀ ਬਰਾਮਦ ਕੀਤੀ ਜੋ ਉਨ੍ਹਾਂ ਨੇ ਇਕ ਘਰ ਵਿਚੋਂ 1000 ਰੁਪਏ ਦੀ ਖਰੀਦੀ ਸੀ। ਪਰਵਿੰਦਰ ਝੋਟਾ ਨੇ ਪੁਲਿਸ ਪ੍ਰਸ਼ਾਸਨ ਤੋਂ ਨਸ਼ਿਆਂ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ।

LEAVE A REPLY

Please enter your comment!
Please enter your name here