ਪੰਜਾਬ ਫਰੀਦਕੋਟ ਪੁਲਿਸ ਦਾ ਪੇਪਰ ਲੀਕ ਮਾਮਲੇ ’ਚ ਐਕਸ਼ਨ/ ਨਕਲ ਕਰਵਾਉਣ ਵਾਲੇ ਗਰੋਹ ਦੇ 10 ਮੈਂਬਰ ਗ੍ਰਿਫਤਾਰ/ ਫਾਰਮੇਸੀ ਅਫਸਰ ਭਰਤੀ ਦੇ ਪੇਪਰ ਦੌਰਾਨ ਨਕਲ ਦਾ ਸ਼ੱਕ By admin - July 29, 2026 0 3 Facebook Twitter Pinterest WhatsApp ਫਰੀਦਕੋਟ ਪੁਲਿਸ ਨੇ ਡਿਜੀਟਲ ਤਰੀਕੇ ਨੇਲ ਨਕਲ ਕਰਵਾਉਣ ਵਾਲੇ ਗਰੋਹ ਦੇ 10 ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਲਏ ਗਏ ਫਾਰਮੇਸੀ ਅਫਸਰ ਦੇ ਇਮਤਿਹਾਨ ਵਿੱਚ ਕਥਿਤ ਨਕਲ ਮਾਮਲੇ ਵਿਚ ਕੀਤੀ ਹੈ। ਪੁਲਿਸ ਨੇ ਇਹ ਗ੍ਰਿਫਤਾਰੀਆਂ ਰਾਜਸਥਾਨ, ਹਰਿਆਣਾ ਅਤੇ ਪੰਜਾਬ ਵਿੱਚੋਂ ਹੋਈਆਂ ਹਨ। ਪੁਲਿਸ ਇਸ ਤੋਂ ਪਹਿਲਾਂ 26 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਹੁਣ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਕੁੱਲ ਗਿਣਤੀ 37 ਹੋ ਗਈ ਹੈ। ਫੜੇ ਗਏ ਮੁਲਜਮਾਂ ਦੀ ਪਛਾਣ ਬਲਵੰਤ ਸਿੰਘ, ਸਤਨਾਮ ਸਿੰਘ, ਦੀਪਕ ਕੁਮਾਰ, ਮਨਜੀਤ ਸਿੰਘ, ਸੁਨੀਲ ਕੁਮਾਰ, ਰਾਜੇਸ਼ ਕੁਮਾਰ, ਸੰਦੀਪ ਕੁਮਾਰ ਅਤੇ ਗੁਰਮੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮੁਲਜਮਾਂ ਨੂੰ ਇੱਥੇ ਇਲਾਕਾ ਮੈਜਿਸਟਰੇਟ ਦਿਲਜੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਗਈ ਹੈ। ਪੁੱਛਗਿੱਛ ਦੇ ਖੁਲਾਸੇ ਮੁਤਾਬਕ ਗਰੋਹ ਦੇ ਮੈਂਬਰਾਂ ਨੇ ਫਾਰਮੇਸੀ ਦੇ ਪੇਪਰ ਵਿੱਚ ਵਿਦਿਆਰਥੀਆਂ ਨੂੰ ਨਕਲ ਮਰਵਾਉਣ ਲਈ ਡਿਜੀਟਲ ਡਿਵਾਈਸ ਦਿੱਤੇ ਸਨ ਅਤੇ ਹਰ ਵਿਦਿਆਰਥੀ ਕੋਲੋਂ 3 ਲੱਖ ਰੁਪਏ ਤੋਂ ਲੈ ਕੇ 13 ਲੱਖ ਰੁਪਏ ਤੱਕ ਨਕਲ ਮਰਵਾਉਣ ਲਈ ਲਏ ਗਏ ਸੀ। ਹਾਲਾਂਕਿ ਪੁਲੀਸ ਨੇ ਅਦਾਲਤ ਵਿੱਚ ਇਹ ਸਵੀਕਾਰ ਨਹੀਂ ਕੀਤਾ ਕਿ ਪੇਪਰ ਲੀਕ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਪੇਪਰ ਲੀਕ ਨਹੀਂ ਹੋਇਆ ਬਲਕਿ ਪੇਪਰ ਵਿੱਚ ਨਕਲ ਵੱਜੀ ਹੈ ਅਤੇ ਨਕਲ ਮਾਰਨ ਅਤੇ ਇਸ ਦੀ ਸਾਜਿਸ਼ ਰਚਣ ਵਾਲਿਆਂ ਨੂੰ ਲਗਾਤਾਰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ।