ਸਰਹਿੰਦ ਪ੍ਰਸ਼ਾਸਨ ਦੀ ਆਈਲੈਟਸ ਸੈਂਟਰਾਂ ’ਤੇ ਸਖਤੀ/ ਫਾਇਰ ਸੇਫਟੀ ਦੇ ਪ੍ਰਬੰਧਾਂ ਕੀਤੀ ਜਾਂਚ/ ਅਣਗਹਿਲੀ ਵਰਤਣ ਵਾਲੇ ਸੈਂਟਰਾਂ ਨੂੰ ਨੋਟਿਸ ਜਾਰੀ

0
1

ਸਰਹਿੰਦ ਪ੍ਰਸ਼ਾਸਨ ਨੇ ਸ਼ਹਿਰ ਵਿਚ ਬਿਨਾਂ ਫਾਇਰ ਸੇਫਟੀ ਤੋਂ ਚੱਲ ਰਹੇ ਆਈਲੈਟਸ ਕੋਚਿੰਗ ਸੈਂਟਰਾਂ ਤੇ ਸਿਕੰਜਾ ਕੱਸਣ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਤੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚੀਆਂ ਸ਼ਿਕਾਇਤਾਂ ਤੋਂ ਬਾਅਦ ਹਰਕਤ ਵਿਚ ਆਏ ਪ੍ਰਸ਼ਾਸਨ ਨੇ ਸ਼ਹਿਰ ਦੇ 43 ਆਈਲੈਟਸ ਸੈਂਟਰਾਂ ਦੀ ਜਾਂਚ ਕੀਤੀ। ਜਾਂਚ ਦੌਰਾਨ ਬਹੁਤ ਸਾਰੇ ਸੈਂਟਰਾਂ ਅੰਦਰ ਫਾਇਰ ਸੇਫਟੀ ਪ੍ਰਬੰਧਾਂ ਵਿਚ ਖਾਮੀਆਂ ਪਾਈਆਂ ਗਈ, ਜਿਸ ਤੋਂ ਬਾਅਦ ਸੈਂਟਰ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ  ਸਰਹਿੰਦ ਦੇ ਫਾਇਰ ਅਫਸਰ ਸ਼ਿਵ ਕੁਮਾਰ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੁਡੀਸ਼ੀਅਲ ਫਾਰ ਰਜਿਸਟ੍ਰਾਰ ਪੰਜਾਬ ਸਰਕਾਰ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਮਿਲੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ 26 ਜੂਨ 2026 ਨੂੰ ਫਾਇਰ ਆਡਿਟ ਦੇ ਹੁਕਮ ਦਿੱਤੇ ਗਏ ਸਨ। ਇਨ੍ਹਾਂ ਹੁਕਮਾਂ ਤਹਿਤ ਫਾਇਰਮੈਨ ਅਮਨਦੀਪ ਸਿੰਘ ਅਤੇ ਚਰਨਜੀਤ ਸਿੰਘ ਦੀ ਟੀਮ ਨੇ ਸਰਹਿੰਦ, ਬੱਸੀ ਪਠਾਣਾਂ, ਚੁੰਨੀ ਅਤੇ ਬਡਾਲੀ ਆਲਾ ਸਿੰਘ ਖੇਤਰਾਂ ਵਿੱਚ ਚੈਕਿੰਗ ਕੀਤੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਕਿਸੇ ਵੀ ਕੋਚਿੰਗ ਸੈਂਟਰ ਕੋਲ ਫਾਇਰ ਵਿਭਾਗ ਦੀ ਅਧਿਕਾਰਤ ਐਨ.ਓ.ਸੀ. ਨਹੀਂ ਸੀ। ਫਾਇਰ ਵਿਭਾਗ ਨੇ ਜਾਂਚ ਰਿਪੋਰਟ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸੈਂਟਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ। ਹਦਾਇਤਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਅੰਤਿਮ ਰਿਪੋਰਟ ਡਿਪਟੀ ਕਮਿਸ਼ਨਰ ਫ਼ਤੇਹਗੜ੍ਹ ਸਾਹਿਬ ਨੂੰ ਭੇਜ ਕੇ ਸੈਂਟਰਾਂ ਨੂੰ ਸੀਲ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here