ਪੰਜਾਬ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ’ਚ ਵਿਦਿਆਰਥਣ ਦੀ ਮੌਤ/ ਮੀਂਹ ਦੌਰਾਨ ਕਰੰਟ ਲੱਗਣ ਕਾਰਨ ਗਈ ਜਾਨ/ ਵਿਦਿਆਰਥੀਆਂ ’ਚ ਰੋਸ, ਪ੍ਰਸ਼ਾਸਨ ਤੇ ਅਣਗਹਿਲੀ ਦੇ ਇਲਜ਼ਾਮ By admin - July 28, 2026 0 2 Facebook Twitter Pinterest WhatsApp ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਅੱਜ ਸਵੇਰੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਪੀਐਚਡੀ ਸਕਾਲਰ ਕੁੜੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 28 ਸਾਲਾ ਜੋਤੀ ਵਾਸੀ ਰੇਵਾੜੀ ਹਰਿਆਣਾ ਵਜੋਂ ਹੋਈ ਹੈ। ਉਹ ਆਪਣੀ ਗਰਲਸ ਹੋਸਟਲ ਤੋਂ ਆਪਣੇ ਵਿਭਾਗ ਜਾ ਰਹੀ ਸੀ ਕਿ ਅਚਾਨਕ ਬਿਜਲੀ ਦਾ ਕਰੰਟ ਲੱਗ ਗਿਆ। ਉਹ ਕੱਚੀ ਸੜਕ ਤੇ ਡਿੱਗ ਪਈ। ਮੌਕੇ ਤੇ ਇਕੱਤਰ ਵਿਦਿਆਰਥੀ ਉਸ ਨੂੰ ਤੁਰੰਤ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉਧਰ ਘਟਨਾ ਤੋਂ ਬਾਦ ਵਿਦਿਆਰਥੀਆਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਿਦਿਆਰਥੀਆਂ ਨੇ ਘਟਨਾ ਲਈ ਪ੍ਰਸ਼ਾਸਨ ਦੀ ਅਣਗਹਿਲੀ ਨੂੰ ਜ਼ਿੰਮੇਵਾਰ ਦੱਸਿਆ ਹੈ। ਵਿਦਿਆਰਥੀਆਂ ਮੁਤਾਬਕ ਉੱਤਰੀ ਕੈਂਪਸ ਅਤੇ ਦੱਖਣੀ ਕੈਂਪਸ ਦੇ ਬਾਹਰ ਪਾਣੀ ਇਕੱਠਾ ਹੋ ਗਿਆ ਹੈ। ਗਰਲਸ ਹੋਸਟਲ ਇਸੇ ਇਲਾਕੇ ਵਿੱਚ ਸਥਿਤ ਹਨ। ਇਥੇ ਇੱਕ ਬਿਜਲੀ ਦੇ ਖੰਭੇ ਵਿੱਚ ਸ਼ਾਰਟ ਸਰਕਟ ਹੋ ਗਿਆ, ਜਿਸ ਕਾਰਨ ਉਸ ਵਿੱਚ ਕਰੰਟ ਆ ਗਿਆ ਜਿਵੇਂ ਹੀ ਜੋਤੀ ਉੱਥੋਂ ਲੰਘੀ, ਉਸਨੂੰ ਕਰੰਟ ਲੱਗ ਗਿਆ। ਮ੍ਰਿਤਕਾ ਪੰਜਾਬ ਯੂਨੀਵਰਸਿਟੀ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਵਿੱਚ ਪੀਐਚਡੀ ਸਕਾਲਰ ਸੀ ਅਤੇ ਅੱਜ ਸਵੇਰੇ ਗਰਲਜ਼ ਹੋਸਟਲ 10 ਤੋਂ ਮਾਈਕ੍ਰੋਬਾਇਓਲੋਜੀ ਵਿਭਾਗ ਵੱਲ ਜਾ ਰਹੀ ਸੀ। ਗਰਲਜ਼ ਹੋਸਟਲ 8 ਅਤੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਨੂੰ ਜੋੜਨ ਵਾਲੀ ਕੱਚੀ ਸੜਕ ਤੋਂ ਲੰਘਦੇ ਸਮੇਂ ਉਹ ਅਚਾਨਕ ਡਿੱਗ ਪਈ। ਉਧਰ ਘਟਨਾ ਤੋਂ ਬਾਦ ਵਿਦਿਆਰਥੀਆਂ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੇ ਯੂਨੀਵਰਸਿਟੀ ਕੈਂਪਸ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ, ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਪੀਯੂ ਵਾਈਸ ਚਾਂਸਲਰ ਦੀ ਰਿਹਾਇਸ਼ ਨੂੰ ਵੀ ਘੇਰ ਲਿਆ। ਉਹ ਗੇਟ ਟੱਪ ਕੇ ਅੰਦਰ ਦਾਖਲ ਹੋ ਗਏ। ਚੰਡੀਗੜ੍ਹ ਪੁਲਿਸ ਨੇ ਤਣਾਅਪੂਰਨ ਸਥਿਤੀ ਨੂੰ ਦੇਖਦਿਆਂ ਪੁਲਿਸ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਸਥਾਨਕ ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਘਟਨਾ ਸਥਾਨ ਦੀ ਜਾਂਚ ਕਰ ਰਿਹਾ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਰੰਟ ਬਿਜਲੀ ਦੇ ਖੰਭੇ, ਸਟਰੀਟ ਲਾਈਟ, ਖੁੱਲ੍ਹੀ ਤਾਰ ਤੋਂ ਫੈਲਿਆ ਜਾਂ ਕਿਤੋਂ ਹੋਰ। ਬਿਜਲੀ ਸਪਲਾਈ ਵਿੱਚ ਲਾਪਰਵਾਹੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ।