ਪੰਜਾਬ ਗੁਰਦਾਸਪੁਰ ਦੇ ਧਾਰੀਵਾਲ ’ਚ ਚੋਰੀਆਂ ਦੀ ਭਰਮਾਰ/ ਦਿਨ ਦਿਹਾੜੇ ਮੋਟਰ ਸਾਇਕਲ ਲੈ ਕੇ ਚੋਰ ਫਰਾਰ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - July 27, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਹਲਕਾ ਧਾਰੀਵਾਲ ਦੇ ਲੋਕ ਚੋਰੀ ਦੀ ਵਧਦੀਆਂ ਘਟਨਾਵਾਂ ਤੋਂ ਡਾਂਢੇ ਪ੍ਰੇਸ਼ਾਨ ਹਨ। ਤਾਜ਼ਾ ਘਟਨਾ ਸ਼ਹਿਰ ਦੇ ਡਡਵਾਂ ਰੋਡ ਤੋਂ ਸਾਹਮਣੇ ਆਈ ਹੈ, ਜਿੱਥੇ ਚੋਰ ਟੇਲਰ ਦੀ ਦੁਕਾਨ ਕਰਨ ਵਾਲੇ ਰਜੇਸ਼ ਕੁਮਾਰ ਦਾ ਮੋਟਰਸਾਈਕਲ ਦਿਨ-ਦਿਹਾੜੇ ਚੋਰੀ ਕਰ ਕੇ ਫਰਾਰ ਹੋ ਗਏ। ਰਜੇਸ਼ ਕੁਮਾਰ ਮੁਤਾਬਕ ਉਸ ਨੇ ਰੋਜ਼ਾਨਾ ਵਾਂਗ ਆਪਣਾ ਮੋਟਰ ਸਾਇਕਲ ਦੁਕਾਨ ਦੇ ਬਾਹਰ ਖੜ੍ਹਾ ਕੀਤਾ ਸੀ ਜਦੋਂ ਦੁਕਾਨ ਬੰਦ ਕਰ ਕੇ ਘਰ ਜਾਣ ਲੱਗਾ ਤਾਂ ਮੋਟਰ ਸਾਇਕਲ ਗਾਇਬ ਸੀ। ਚੋਰੀ ਦੀ ਘਟਨਾ ਨੇੜਲੀ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੁਲਿਸ ਨੇ ਪੀੜਤ ਦੇ ਬਿਆਨਾਂ ਤੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਰਜੇਸ਼ ਕੁਮਾਰ ਦੇ ਭਰਾ ਰਮਨ ਕੁਮਾਰ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਰਜੇਸ਼ ਕੁਮਾਰ ਡੱਡਵਾਂ ਰੋਡ ਆਪਣੀ ਦੁਕਾਨ ਵਿੱਚ ਟੇਲਰ ਦਾ ਕੰਮ ਕਰਦਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣਾ ਮੋਟਰਸਾਈਕਲ ਦੁਕਾਨ ਦੇ ਬਾਹਰ ਖੜਾ ਕੀਤਾ ਸੀ ਅਤੇ ਜਦ ਸ਼ਾਮ ਨੂੰ ਘਰ ਜਾਣ ਲੱਗੇ ਤਾਂ ਮੋਟਰਸਾਈਕਲ ਉਸ ਜਗ੍ਹਾ ਤੇ ਮੌਜੂਦ ਨਹੀਂ ਸੀ ਜਦ ਉਹਨਾਂ ਨੇ ਆਸੇ ਪਾਸੇ ਪੁਛ ਪੜਤਾਲ ਕੀਤੀ ਅਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਸਦੇ ਵਿੱਚ ਇੱਕ ਨੌਜਵਾਨ ਜੋ ਮੋਟਰਸਾਈਕਲ ਲੈ ਕੇ ਜਾਂਦਾ ਦਿਖਾਈ ਦਿੱਤਾ ਹੈ। ਉਸ ਨੇ ਦੱਸਿਆ ਕਿ ਸੀਟੀ 100 ਬਜਾਜ ਕੰਪਨੀ ਦਾ ਮੋਟਰਸਾਈਕਲ ਸੀ। ਮੋਟਰਸਾਈਕਲ ਚੋਰੀ ਦੀ ਸ਼ਿਕਾਇਤ ਧਾਲੀਵਾਲ ਪੁਲਿਸ ਸਟੇਸ਼ਨ ਦੇ ਦਿੱਤੀ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।