ਪੰਜਾਬ ਗੁਰਦਾਸਪੁਰ ’ਚ ਚਿੱਪ ਵਾਲੇ ਮੀਟਰਾਂ ਖਿਲਾਫ ਨਿਤਰੇ ਕਿਸਾਨ/ ਬੀਕੇਯੂ ਚੜੂਨੀ ਨੇ ਘਰ-ਘਰ ਜਾ ਕੇ ਉਤਾਰੇ ਮੀਟਰ/ ਚਿੱਪ ਵਾਲੇ ਮੀਟਰਾਂ ਰਾਹੀਂ ਲੁੱਟ-ਘਸੁੱਟ ਦੇ ਲਾਏ ਇਲਜ਼ਾਮ By admin - July 25, 2026 0 2 Facebook Twitter Pinterest WhatsApp ਗੁਰਦਾਸਪੁਰ ਵਿਚ ਕਿਸਾਨ ਜਥੇਬੰਦੀਆਂ ਨੇ ਪਾਵਰਕਾਮ ਵੱਲੋਂ ਲਗਾਏ ਚਿੱਪ ਵਾਲੇ ਮੀਟਰਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਇਸੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਘਰ ਘਰ ਜਾ ਕੇ ਚਿੱਪ ਵਾਲੇ ਮੀਟਰ ਉਤਾਰੇ ਗਏ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪਾਵਰਕਾਮ ਚਿੱਪ ਵਾਲੇ ਮੀਟਰਾਂ ਜ਼ਰੀਏ ਲੋਕਾਂ ਦੀ ਲੁੱਟ-ਘਸੁੱਟ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਸਰਕਾਰ ਦੀ ਇਹ ਲੁੱਟ ਚੱਲਣ ਨਹੀਂ ਦੇਣਗੀਆਂ। ਕਿਸਾਨ ਆਗੂਆਂ ਨੇ ਚਿੱਪ ਵਾਲੇ ਮੀਟਰ ਉਤਾਰ ਕੇ ਪੁਰਾਣੇ ਮੀਟਰ ਲਾਉਣ ਦੀ ਮੰਗ ਕੀਤੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਮੀਟਰ ਬਿਜਲੀ ਬੋਰਡ ਦੇ ਦਫਤਰ ਜਮ੍ਹਾਂ ਕਰਵਾਏ ਜਾਣਗੇ ਅਤੇ ਕਿਸੇ ਵੀ ਬਿਜਲੀ ਉਪਭੋਗਤਾ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਏਗਾ। ਜੇਕਰ ਕੋਈ ਵੀ ਆਪਣੇ ਘਰ ਵਿੱਚੋਂ ਚਿੱਪ ਵਾਲਾ ਮੀਟਰ ਉਤਰਵਾਉਣਾ ਚਾਹੁੰਦਾ ਹੈ ਤਾਂ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਕਰ ਸਕਦਾ ਹੈ।