ਪੰਜਾਬ ਫਗਵਾੜਾ ਦੇ ਮੰਦਰ ’ਚ ਸ਼ਰਾਬੀ ਵਿਅਕਤੀ ਦਾ ਹੰਗਾਮਾ/ ਲੋਕਾਂ ਨੇ ਫੜ ਕੇ ਕੀਤਾ ਪੁਲਿਸ ਹਵਾਲੇ/ ਗੱਡੀ ’ਚ ਤਲਵਾਰ ਤੇ ਪੁਲਿਸ ਵਰਦੀ ਬਰਾਮਦ By admin - July 24, 2026 0 3 Facebook Twitter Pinterest WhatsApp ਫਗਵਾੜਾ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਖੇਤਰ ਵਿੱਚ ਉਸ ਵੇਲੇ ਹਾਲਾਤ ਤਣਾਅ ਵਾਲੇ ਬਣ ਗਏ ਜਦੋਂ ਇੱਥੇ ਸਥਿਤ ਸ੍ਰੀ ਗੀਤਾ ਭਵਨ ਮੰਦਰ ਵਿਚ ਇਕ ਸ਼ਰਾਬੀ ਵਿਅਕਤੀ ਦਾਖਲ ਹੋ ਗਿਆ। ਜਦੋਂ ਮੰਦਰ ਅੰਦਰ ਮੌਜੂਦ ਲੋਕਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਸਥਾਨਕ ਵਾਸੀਆਂ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸਖਸ਼ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਦੀ ਮੌਜੂਦਗੀ ਵਿੱਚ ਉਸਦੀ ਕਾਰ ਦੀ ਤਲਾਸ਼ੀ ਲੈਣ ‘ਤੇ ਤਲਵਾਰਾਂ, ਸ਼ਰਾਬ ਦੀਆਂ ਬੋਤਲਾਂ, ਇੱਕ ਪੁਲਿਸ ਵਰਦੀ ਅਤੇ ਇੱਕ ਹੋਰ ਵਿਅਕਤੀ ਦਾ ਪਛਾਣ ਪੱਤਰ ਮਿਲਿਆ। ਕਾਰ ‘ਤੇ ਇੱਕ ਰਾਜਨੀਤਿਕ ਪਾਰਟੀ ਦਾ ਝੰਡਾ ਵੀ ਦਿਖਾਇਆ ਗਿਆ ਸੀ। ਪੁਲਿਸ ਨੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਰਾਮਦ ਕੀਤੀਆਂ ਗਈਆਂ ਚੀਜ਼ਾਂ ਅਤੇ ਪਛਾਣ ਪੱਤਰਾਂ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।