ਪੰਜਾਬ ਗੁਰਦਾਸਪੁਰ ਦੇ ਪਾਸ਼ ਇਲਾਕੇ ’ਚ ਦਿਨ-ਦਿਹਾੜੇ ਚੋਰੀ/ ਅਣਪਛਾਤਾ ਚੋਰ ਮੋਟਰ ਸਾਇਕਲ ਲੈ ਕੇ ਫਰਾਰ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਭਾਲ By admin - July 24, 2026 0 2 Facebook Twitter Pinterest WhatsApp ਗੁਰਦਾਸਪੁਰ ਸ਼ਹਿਰ ਵਿੱਚ ਚੋਰੀ ਲੁੱਟ ਖੋਹ ਦੀਆ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਤਾਜਾ ਘਟਨਾ ਇੱਕ ਸ਼ਹਿਰ ਦੇ ਪਾਸ਼ ਕਹੇ ਜਾਣ ਵਾਲੇ ਇਲਾਕੇ ਜੀ ਰੋਡ ’ਤੇ ਸਥਿਤ ਬਾਠ ਵਾਲੀ ਕਲੋਨੀ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਚੋਰ ਘਰ ਦੇ ਬਾਹਰ ਖੜ੍ਹਿਆ ਮੋਟਰ ਸਾਇਕਲ ਚੋਰੀ ਕਰ ਕੇ ਫਰਾਰ ਹੋ ਗਿਆ। ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਤਸਵੀਰਾਂ ਵਿਚ ਇਕ ਪਰਨਾਧਾਰੀ ਨੌਜਵਾਨ ਪਹਿਲਾਂ ਗਲੀ ਵਿੱਚੋਂ ਗੁਜਰਦਾ ਨਜ਼ਰ ਆਉਂਦਾ ਹੈ ਤੇ ਫਿਰ ਵਾਪਸ ਆ ਕੇ ਪਰਨੇ ਨਾਲ ਮੂੰਹ ਢੱਕਣ ਬਾਅਦ ਮੋਟਰਸਾਈਕਲ ਦਾ ਲਾਕ ਤੋੜ ਕੇ ਮੋਟਰ ਸਾਇਕਲ ਲੈ ਕੇ ਫਰਾਰ ਹੁੰਦਾ ਦਿਖਾਈ ਦੇ ਰਿਹਾ ਹੈ। ਪੁਲਿਸ ਨੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੋਟਰਸਾਈਕਲ ਦੇ ਮਾਲਕ ਕੁਲਵਿੰਦਰ ਪਾਲ ਸਿੰਘ ਨੇ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਟਰਸਾਈਕਲ ਚੋਰ ਮੋਟਰਸਾਈਕਲ ਚੋਰੀ ਕਰਕੇ ਕਚਹਿਰੀ ਵੱਲ ਨੂੰ ਗਿਆ ਹੈ। ਇਸ ਇਲਾਕੇ ਦੇ ਨਜ਼ਦੀਕ ਹੀ ਅਧਿਕਾਰਕ ਕੰਪਲੈਕਸ, ਜਿਲ੍ਹਾ ਕਚਹਿਰੀਆਂ, ਡੀਸੀ ਦਫਤਰ ਐਸਐਸਪੀ ਦਫਤਰ ਅਤੇ ਜੱਜਾਂ ਦੀਆਂ ਕੋਠੀਆਂ ਸਥਿਤ ਹਨ। ਅਜਿਹੇ ਇਲਾਕੇ ਵਿੱਚ ਇਹੋ ਜਿਹੇ ਹੀ ਵਾਰਦਾਤ ਹੋਣੀ ਮੰਦਭਾਗੀ ਹੈ।