ਪੰਜਾਬ ਪੰਜਾਬ ਸਰਕਾਰ ਨੇ ਪੇਪਰ ਲੀਕ ਮਾਮਲੇ ’ਚ ਦਿੱਤੀ ਸਫਾਈ/ ਕਾਂਗਰਸ ਤੇ ਭਾਜਪਾ ’ਤੇ ਗ਼ਲਤ ਬਿਆਨੀ ਦੇ ਇਲਜ਼ਾਮ/ ਧੋਖਾਧੜੀ ਨੂੰ ਪੇਪਰ ਲੀਕ ਪ੍ਰਚਾਰਨ ’ਤੇ ਚੁੱਕੇ ਸਵਾਲ By admin - July 23, 2026 0 2 Facebook Twitter Pinterest WhatsApp ਆਮ ਆਦਮੀ ਪਾਰਟੀ ਨੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਕੀਤੇ ਜਾ ਰਹੇ ਭੰਡੀ ਪ੍ਰਚਾਰ ਨੂੰ ਲੈ ਕੇ ਸਫਾਈ ਦਿੱਤੀ ਹੈ। ਪਾਰਟੀ ਦੇ ਸੀਨੀਅਰ ਆਗੂ ਤੇ ਬੁਲਾਰਾ ਬਲਤੇਜ ਪੰਨੂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਵੱਲੋਂ ਨੀਟ ਪੇਪਰ ਮਾਮਲੇ ਤੋਂ ਧਿਆਨ ਭੜਕਾਉਣ ਲਈ ਪੰਜਾਬ ਅੰਦਰ ਪੇਪਰ ਲੀਕ ਹੋਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜੋ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਫਰੀਦਕੋਟ ਵਿਚ ਗੈਜੇਟਸ ਦੀ ਵਰਤੋਂ ਕਰ ਕੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦਾ ਸਮਾਂ ਰਹਿੰਦੇ ਪਰਦਾਫਾਸ਼ ਕਰ ਕੇ ਕਾਰਵਾਈ ਕਰ ਦਿੱਤੀ ਹੈ ਪਰ ਕਾਂਗਰਸ ਤੇ ਭਾਜਪਾ ਇਸ ਨੂੰ ਪੇਪਰ ਲੀਕ ਦਾ ਨਾਮ ਦੇ ਕੇ ਨੀਟ ਪੇਪਰ ਲੀਕ ਮਾਮਲੇ ਤੋਂ ਧਿਆਨ ਭੜਕਾਉਣ ਦੀ ਕੋਸ਼ਿਸ਼ ਵਿਚ ਹਨ ਪਰ ਜਨਤਾ ਸੱਚਾਈ ਤੋਂ ਜਾਣੂ ਹੈ, ਇਸ ਲਈ ਇਨ੍ਹਾਂ ਦਾ ਝੂਠ ਕੰਮ ਨਹੀਂ ਕਰੇਗਾ।