ਨਦੀ ’ਚ ਤਬਦੀਲ ਹੋਈ ਸਰਕਾਰੀ ਸਕੂਲ ਮੂਹਰਲੀ ਸੜਕ/ ਵਿਦਿਆਰਥੀ ਤੇ ਰਾਹਗੀਰ ਹੋ ਰਹੇ ਪ੍ਰੇਸ਼ਾਨ/ ਸਕੂਲ ਪ੍ਰਿੰਸੀਪਲ ਨੇ ਸੜਕ ਵੱਲ ਧਿਆਨ ਦੇਣ ਦੀ ਮੰਗ

0
2

ਗੁਰਦਾਸਪੁਰ ਅਧੀਨ ਆਉੰਦੇ ਪਿੰਡ ਗੁਰਦਾਸ ਨੰਗਲ ਦੇ ਸਰਕਾਰੀ ਸਕੂਲ ਨੂੰ ਜਾਂਦੀ ਸੜਕ ਬਰਸਾਤਾਂ ਦੇ ਚਲਦਿਆਂ ਨਦੀ ਦਾ ਰੂਪ ਧਾਰਨ ਕਰ ਚੁੱਕੀ ਹੈ, ਜਿਸ ਦੇ ਚਲਦਿਆਂ ਵਿਦਿਆਰਥੀਂ ਦੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਕੂਲ ਪ੍ਰਿੰਸੀਪਲ ਰਾਕੇਸ਼ ਗੁਪਤਾ ਮੁਤਾਬਕ ਸੜਕ ਉਤੇ ਪਾਣੀ ਖੜਣ ਕਾਰਨ ਵਿਦਿਆਥੀ ਤੇ ਅਧਿਆਪਕਾ ਡਾਢੇ ਪ੍ਰੇਸ਼ਾਨ ਹਨ।  ਖਾਸ ਕਰ ਕੇ ਬਰਸਾਤ ਦੌਰਾਨ ਸੜਕ ਨਦੀ ਦਾ ਰੂਪ ਧਾਰਨ ਕਰ ਜਾਂਦੀ ਹੈ। ਸਕੂਲ ਪ੍ਰਿੰਸੀਪਲ ਨੇ ਪ੍ਰਸ਼ਾਸਨ ਤੋਂ ਸੜਕ ਦੀ  ਹਾਲਤ ਸੁਧਾਰਨ ਦੀ ਮੰਗ ਕੀਤੀ ਹੈ।
ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾ ਦਾ ਕਹਿਣਾ ਹੈ ਕਿ ਸਕੂਲ ਆਉਣ ਜਾਣ ਵਾਲੇ ਬੱਚਿਆਂ ਨੂੰ ਇਹ ਨਹੀਂ ਅਧਿਆਪਕਾਂ ਨੂੰ ਅਤੇ ਇੱਥੋਂ ਗੁਜਰਨ ਵਾਲੇ ਹੋਰ ਰਾਹਗੀਰਾਂ ਨੂੰ ਇਸ ਸੜਕ ਕਾਰਨ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਦਲ ਆਉਣ ਵਾਲੇ ਸਕੂਲੀ ਵਿਦਿਆਰਥੀ ਜਦੋਂ ਸਵੇਰੇ ਆਉਂਦੇ ਹਨ ਤਾਂ ਉਹਨਾਂ ਦੀ ਵਰਦੀ ਅਤੇ ਬੂਟ ਜੁਰਾਬਾਂ ਗੰਦੇ ਪਾਣੀ ਵਿੱਚੋਂ ਗੁਜਰਨ ਕਾਰਨ ਖਰਾਬ ਹੋ ਜਾਂਦੇ ਹਨ ਜਦ ਕਿ ਦੋ ਪਹੀਆ ਵਾਹਨਾ ਤੇ ਆਉਣ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੀ ਇਸ ਸੜਕ ਕਾਰਨ ਕਈ ਵਾਰ ਦੁਰਘਟਨਾਵਾਂ ਦਾ ਸ਼ਿਕਾਰ ਹੋਣਾ ਪਿਆ ਹੈ। ਕਰੀਬ ਤਿੰਨ ਸਾਲ ਤੋਂ ਇਹ ਸੜਕ ਤੇ ਉਹ ਹਾਲਾਤ ਚੱਲਦੇ ਆ ਰਹੇ ਹਨ । ਉਨ੍ਹਾਂ ਸ਼ੜਕ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here