ਪੰਜਾਬ ਫਰੀਦਕੋਟ ’ਚ ਸੜਕਾਂ ’ਤੇ ਉਤਰਿਆ ਵਕੀਲ ਭਾਈਚਾਰਾ/ ਰੋਡ ਸ਼ੋਅ ਕੱਢ ਕੇ ਸਰਕਾਰ ਖਿਲਾਫ਼ ਪ੍ਰਗਟਾਇਆ ਰੋਸ/ ਅਦਾਲਤਾਂ ਦਾ ਬਾਈਕਾਟ ਕਰ ਕੇ ਕੀਤੀ ਭੁੱਖ ਹੜਤਾਲ By admin - July 22, 2026 0 2 Facebook Twitter Pinterest WhatsApp ਵਕੀਲਾ ਵੱਲੋਂ ਸਰਕਾਰ ਦੀ ਨਵੀਂ ਪਾਲਿਸੀ ਲੀਂਗਲ ਏਡ ਡਿਫੈਂਸ ਕੌਂਸਲਰ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ 7 ਜੁਲਾਈ ਤੋਂ ਕੰਮਕਾਜ ਠੱਪ ਕਰ ਕੇ ਹੜਤਾਲ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਫਰੀਦਕੋਟ ਨਾਲ ਸਬੰਧਤ ਵਕੀਲ ਭਾਈਚਾਰੇ ਦੇ ਲੋਕਾ ਨੇ ਇਕ ਰੋਡ ਸ਼ੋਅ ਕੱਢ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਵਕੀਲਾਂ ਨੇ ਗਿਲਾ ਜਾਹਰ ਕੀਤਾ ਕਿ ਅਪਰਾਧੀਆਂ ਖਿਲਾਫ ਸਖਤ ਕਾਰਵਾਈ ਦੀ ਥਾਂ ਉਨ੍ਹਾਂ ਬਚਾਉਣ ਦੀ ਕੋਸ਼ਿਸ਼ ਵਿਚ ਹੈ, ਜਿਸ ਦੇ ਚਲਦਿਆਂ ਕਿਸਾਨ ਭਾਈਚਾਰਾ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ, ਜੋ ਆਉਂਦੇ ਦਿਨਾਂ ਦੌਰਾਨ ਵੀ ਜਾਰੀ ਰਹੇਗਾ। ਬਾਰ ਕੌਂਸਲ ਫਰੀਦਕੋਟ ਦੇ ਪ੍ਰਧਾਨ ਵਕੀਲ ਗੁਰਜੱਗ ਪਾਲ ਨੇ ਕਿਹਾ ਕਿ ਸਰਕਾਰ ਵੱਲੋਂ ਅਪਰਾਧੀਆਂ ਨੂੰ ਅਦਾਲਤਾਂ ਅੰਦਰ ਮਿਲਣ ਵਾਲੀ ਸਹਾਇਤਾ ਲਈ LADC ਪਾਲਿਸੀ ਲਿਆਂਦੀ ਗਈ ਹੈ ਜਿਸ ਦੇ ਵਿਰੋਧ ਚ ਅਸੀਂ 7 ਤਰੀਖ ਤੋਂ ਹੜਤਾਲ ਕੀਤੀ ਹੋਈ ਹੈ ਅਤੇ ਪਿਛਲੇ ਤਿੰਨ ਦਿਨਾਂ ਤੋਂ ਸਾਡੇ ਵਕੀਲ ਭੁੱਖ ਹੜਤਾਲ ਤੇ ਬੈਠੇ ਹੋਏ ਹਨ।ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਅਪਰਾਧੀਆਂ ਤੇ ਨਕੇਲ ਕੱਸਣ ਅਤੇ ਉਨ੍ਹਾਂ ਨੂੰ ਸਜ਼ਾਵਾਂ ਦਿਲਾਉਣ ਲਈ ਉਨ੍ਹਾਂ ਖਿਲਾਫ ਮਾਮਲੇ ਦਰਜ਼ ਕਰਦੀ ਹੈ ਪਰ ਉਨ੍ਹਾਂ ਹੀ ਅਪਰਾਧੀਆਂ ਨੂੰ ਬਚਾਉਣ ਲਈ ਅਦਾਲਤਾਂ ਅੰਦਰ ਸਰਕਾਰੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਅਪਰਾਧੀਆਂ ਨੂੰ ਸਰਕਾਰ ਵੱਲੋ ਹੀ ਵਕੀਲ ਮਿਲ ਜਾਂਦਾ ਹੈ ਅਤੇ ਡਿਪਟੀ ਕਮਿਸ਼ਨਰ ਦੀ ਜ਼ਮਾਨਤ ਮਿਲ ਜਾਂਦੀ ਹੈ ਜਿਸ ਨਾਲ ਸਰਕਾਰ ਸਿਧੇ ਤੌਰ ਤੇ ਉਨ੍ਹਾਂ ਦੀ ਮਦਦ ਕਰ ਰਹੀ ਹੈ ਜਿਸ ਨਾਲ ਅਪਰਾਧੀ ਨੂੰ ਨਾ ਤਾਂ ਅਪਰਾਧ ਕਰਨ ਦਾ ਡਰ ਰਹਿੰਦਾ ਹੈ ਨਾ ਹੀ ਅਪਰਾਧ ਖਤਮ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਅਸੀਂ ਸਿਸਟਮ ਨੂੰ ਬਚਾਉਣ ਦਾ ਹੀਲਾ ਕਰਦੇ ਹਾਂ ਪਰ ਸਰਕਾਰ ਖੁਦ ਸਿਸਟਮ ਨੂੰ ਖਤਮ ਕਰਨ ਅਤੇ ਸਾਡੇ ਰੋਜ਼ਗਾਰ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਜਿਸ ਦਾ ਵਿਰੋਧ ਕਰਨ ਲਈ ਸਾਨੂੰ ਸੜਕਾ ਤੇ ਉਤਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਇਹ ਪਾਲਿਸੀ ਵਾਪਿਸ ਨਹੀਂ ਲਈ ਜਾਂਦੀ ਤਦ ਤੱਕ ਉਹ ਅਦਲਾਤਾ ਦਾ ਪੂਰਨ ਰੂਪ ਚ ਬਾਈਕਾਟ ਰੱਖਣਗੇ ਅਤੇ ਅੱਜ ਰੋਡ ਸ਼ੋਅ ਰਾਹੀਂ ਸ਼ਹਿਰ ਨਿਵਾਸੀਆਂ ਨੂੰ ਵੀ ਦੱਸਣਾ ਚਹੁਣੇ ਹਾਂ ਕਿ ਇਸ ਪਾਲਿਸੀ ਕਾਰਨ ਅਪਰਾਧ ਹੋਰ ਤੇਜ਼ੀ ਨਾਲ ਵਧਣਗੇ ਜੋ ਆਉਣ ਵਾਲੇ ਦਿਨਾਂ ਚ ਸਮਾਜ ਤੇ ਹੋਰ ਵੱਡੀ ਸੱਟ ਵੱਜੇਗੀ। ਉਨ੍ਹਾਂ ਕਿਹਾ ਕਿ ਜੇਕਰ ਇਹ ਪਾਲਿਸੀ ਰੱਦ ਨਹੀਂ ਹੁੰਦੀ ਤਾਂ ਐਕਸ਼ਨ ਕਮੇਟੀ ਦੇ ਸੱਦੇ ਤੇ ਸੁਪ੍ਰੀਮ ਕੋਰਟ ਚ ਵੀ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ।