ਡੇਰਾ ਬਾਬਾ ਨਾਨਕ ਦੇ ਧੁੱਸੀ ਬੰਨ ਦਾ ਸੁਖਬੀਰ ਬਾਦਲ ਵੱਲੋਂ ਦੌਰਾ/ ਹੜ੍ਹ ਰੋਕੂ ਪ੍ਰਬੰਧਾਂ ਦਾ ਲਿਆ ਜਾਇਜ਼ਾ/ ਬੰਨ੍ਹ ਦੀ ਮਜਬੂਤੀ ’ਚ ਸਾਥ ਦੇਣ ਦਾ ਐਲਾਨ

0
1

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹਲਕਾ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਧੁੱਸੀ ਬੰਨ ਦਾ ਦੌਰਾ ਕਰ ਕੇ ਹੜ੍ਹ ਰੋਕਣ ਲਈ ਕੀਤੇ ਕੰਮਾਂ ਦਾ ਜਾਇਜ਼ਾ ਲਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ ਸਾਲ ਇਸ ਇਲਾਕੇ ਅੰਦਰ ਭਾਰੀ ਨੁਕਸਾਨ ਹੋਇਆ ਸੀ, ਜਿਸ ਦੇ ਚਲਦਿਆਂ ਅਗਾਊ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਹੈ ਪਰ ਇਥੇ ਸਰਕਾਰ ਨੇ ਬੰਨ੍ਹ ਦੀ ਮਜਬੂਤੀ ਤੇ ਹੜ੍ਹ ਰੋਕਣ ਲਈ ਕੁੱਝ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ਹੜ੍ਹ ਦੇ ਖਤਰੇ ਵਾਲੇ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਅਤੇ ਜਿੱਥੇ ਕਿਤੇ ਵੀ ਬੰਨ੍ਹ ਦੀ ਮਜਬੂਤੀ ਲਈ ਕੰਮ ਕਰਨ ਦੀ ਲੋੜ ਹੋਈ, ਪਾਰਟੀ ਵੱਲੋਂ ਡੀਜ਼ਲ ਸਮੇਤ ਸਾਰੇ ਪ੍ਰਬੰਧ ਕੀਤੇ ਜਾਣਗੇ।
ਉਹਨਾਂ ਕਿਹਾ ਕਿ ਸਰਕਾਰ ਦਾ ਤਾਂ ਪਤਾ ਨਹੀਂ ਕਿ ਉਹਨਾਂ ਇਲਾਕੇ ਦੀ ਜਾ ਲੋਕਾਂ ਦੀ ਸਾਰ ਲੈਣੀ ਜਾ ਨਹੀਂ ਲੇਕਿਨ ਸ਼੍ਰੋਮਣੀ ਅਕਾਲੀ ਦਲ ਪੂਰੀ ਟੀਮ ਲੋਕਾਂ ਨੂੰ ਹਰ ਮਦਦ ਦੇਣ ਲਈ ਲਾਮਬੰਧ ਹੈ ਅਤੇ ਜੋ ਵੀ ਧੁੱਸੀ ਤੇ ਪਾੜ ਹਨ ਉਹਨਾਂ ਨੂੰ ਬਣਨ ਲਈ ਜਾ ਹੋਰ ਧੁੱਸੀ ਨੂੰ ਮਜ਼ਬੂਤ ਕਰਨ ਲਈ ਕਾਰਜਾਂ ਦੀ ਲੋੜ ਹੈ, ਉਹ ਅਕਾਲੀ ਦਲ ਪਾਰਟੀ ਦੀ ਟੀਮ ਆਪਣੇ ਕੋਲੋਂ ਟ੍ਰੈਕਟਰ ਲਾ ਕੇ ਕਰੇਗੀ।

LEAVE A REPLY

Please enter your comment!
Please enter your name here