ਪੰਜਾਬ ਗੁਰਦਾਸਪੁਰ ਦੇ ਪਿੰਡ ਖੋਜੇਪੁਰ ਵਾਸੀ ਨਰਕ ਭੋਗਣ ਲਈ ਮਜਬੂਰ/ 80 ਸਾਲ ਬਾਅਦ ਵੀ ਨਹੀਂ ਮਿਲੀਆਂ ਬੁਨਿਆਦੀ ਸਹੂਲਤਾਂ/ ਗਲੀਆਂ ’ਚ ਭਰੇ ਗੰਦੇ ਪਾਣੀ ਨਾਲ ਨਰਕ ਬਣੀ ਜ਼ਿੰਦਗੀ By admin - July 20, 2026 0 2 Facebook Twitter Pinterest WhatsApp ਸਰਕਾਰਾਂ ਵੱਲੋਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦਾ ਇਕ ਅਜਿਹਾ ਪਿੰਡ ਵੀ ਹੈ, ਜਿੱਥੇ ਆਜ਼ਾਦੀ ਦੇ 80 ਸਾਲਾਂ ਬਾਅਦ ਵੀ ਲੋਕ ਬੁਨਿਆਦੀ ਸਹੁਲਤਾਂ ਤੋਂ ਵਾਂਝੇ ਹਨ। ਅਸੀਂ ਗੱਲ ਕਰਨ ਜਾ ਰਹੇ ਹਾਂ ਪਿੰਡ ਖੋਜੇਪੁਰ ਦੀ, ਜਿੱਥੇ ਗਲੀਆਂ ਵਿਚ ਭਰਿਆ ਗੰਦਾ ਪਾਣੀ ਲਈ ਜਾਨ ਦਾ ਖੋਅ ਬਣਿਆ ਹੋਇਆ ਹੈ। ਸਥਾਨਕ ਵਾਸੀਆਂ ਮੁਤਾਬਕ ਇੱਥੇ ਚੱਪੜ ਓਵਰਫਲੋਅ ਹੋਣ ਹਮੇਸ਼ਾ ਅਜਿਹੇ ਹੀ ਹਾਲਾਤ ਬਣੇ ਰਹਿੰਦੇ ਹਨ, ਜਿਸ ਦੇ ਚਲਦਿਆਂ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੱਸਣਯੋਗ ਹੈ ਕਿ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਅਧੀਨ ਆਉਂਦਾ ਪਿੰਡ ਖੋਜੇਪੁਰ ਇਕ ਵੱਡੀ ਆਬਾਦੀ ਵਾਲਾ ਪਿੰਡ ਹੈ ਪਰ ਅੱਜ ਤੱਕ ਇੱਥੇ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਸਾਰੇ ਪਿੰਡ ਦੀ ਨਿਕਾਸੀ ਛਪੜ ਵਿੱਚ ਸੁੱਟੀ ਗਈ ਹੈ ਪਰ ਬਰਸਾਤ ਦੇ ਦਿਨਾਂ ਵਿੱਚ ਇਹ ਛੱਪੜ ਅਕਸਰ ਓਵਰਫਲੋ ਹੋ ਜਾਂਦਾ ਹੈ ਤਾਂ ਗਲੀਆਂ ਵਿੱਚ ਗੰਦਾ ਪਾਣੀ ਖੜਾ ਹੋ ਜਾਂਦਾ ਹੈ ਜੋ ਲੋਕਾਂ ਦੇ ਘਰ ਤੱਕ ਜਾਣ ਨੂੰ ਫਿਰਦਾ ਹੈ। ਹਰ ਸਾਲ ਇਸ ਪਿੰਡ ਦੀ ਇਹੋ ਹਾਲਤ ਹੁੰਦੀ ਹੈ। ਗੰਦਾ ਪਾਣੀ ਖੜਾ ਹੋਣ ਕਾਰਨ ਲੋਕ ਬਿਮਾਰ ਹੁੰਦੇ ਹਨ ਸਕੁਲੀ ਬੱਚੇ ਅਤੇ ਕੰਮ ਕਾਰ ਤੇ ਜਾਣ ਵਾਲੇ ਗੰਦੇ ਪਾਣੀ ਚੋਂ ਨਿਕਲ ਕੇ ਹੀ ਆਉਂਦੇ ਜਾਂਦੇ ਹਨ ਪਰ ਸਿਆਸੀ ਆਗੂ ਬਿਆਨਬਾਜ਼ੀ ਤੋਂ ਵੱਧ ਕੁੱਝ ਨਹੀਂ ਕਰਦੇ। ਲੋਕਾਂ ਦੇ ਦੱਸਣ ਮੁਤਾਬਕ ਸਿਆਸੀ ਆਗੂ ਕਈ ਵਾਰ ਸਮੱਸਿਆ ਦਾ ਹੱਲ ਕਰਨ ਲਈ ਬਿਆਨ ਦੇ ਚੁੱਕੇ ਹਨ ਪਰ ਸਾਲਾਂ ਬਾਅਦ ਵੀ ਬਰਨਾਲਾ ਉਥੇ ਦਾ ਉਥੇ ਹੀ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਇਸ ਪਾਸੇ ਛੇਤੀ ਧਿਆਨ ਦੇਣ ਦੀ ਮੰਗ ਕੀਤੀ ਹੈ।