ਜਲੰਧਰ ਪੁਲਿਸ ਦਾ ਸ਼ੱਕੀਆਂ ਖਿਲਾਫ ਐਕਸ਼ਨ/ ਕਾਲੋਨੀ ’ਚ ਨਾਕੇਬੰਦੀ ਦੌਰਾਨ 5 ਸ਼ੱਕੀ ਕਾਬੂ/ ਆਪਰੇਸ਼ਨ ਕਾਂਸੋ ਤਹਿਤ ਕੀਤੀ ਕਾਰਵਾਈ

0
1

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸ਼ੇਰ ਸਿੰਘ ਕਲੋਨੀ ਦੀ ਨਾਕਾਬੰਦੀ ਦੌਰਾਨ 5 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਆਪਰੇਸ਼ਨ ਕਾਂਸੋ ਤਹਿਤ ਕਾਰਵਾਈ ਕਰਦਿਆਂ ਪੁਲਿਸ ਨੇ ਪੂਰੀ ਕਾਲੋਨੀ ਨੂੰ ਘੇਰ ਕੇ ਰਾਹਗੀਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਦੌਰਾਨ ਕਈ ਵਾਹਨਾਂ ਦੀ ਜਾਂਚ ਕੀਤੀ ਗਈ। ਪੁਲਿਸ ਨੇ 5 ਸ਼ੱਕੀਆਂ ਨੂੰ ਹਿਰਾਸਤ ਵਿਚ ਲੈਣ ਦੇ ਨਾਲ ਨਾਲ ਕਈ ਵਾਹਨ ਵੀ ਜ਼ਬਤ ਕੀਤੇ ਹਨ। ਪੁਲਿਸ ਨੇ ਇਹ ਕਾਰਵਾਈ ਕੋਲਨੀ ਵਿਚ ਗਲਤ ਅਨਸਰਾਂ ਦੀਆਂ ਗਤੀਵਿਧੀਆਂ ਦੀਆਂ ਸ਼ਿਕਾਇਤਾਂ ਮਿਲਣ ਬਾਅਦ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ ਰਾਕੇਸ਼ ਯਾਦਵ ਨੇ ਦੱਸਿਆ ਕਿ ਪੁਲਿਸ ਨੂੰ ਪਿਛਲੇ ਦਿਨੀਂ ਕਲੋਨੀ ਬਾਰੇ ਕੁਝ ਸ਼ਿਕਾਇਤਾਂ ਮਿਲੀਆਂ ਸਨ। ਇਸ ਤੋਂ ਬਾਅਦ, ਪੁਲਿਸ ਟੀਮ ਨੇ ਕਾਲੋਨੀ ਦੀ ਆਪਰੇਸ਼ਨ ਕਾਂਸੋ ਤਹਿਤ ਨਾਕਾਬੰਦੀ ਕਰ ਕੇ ਸ਼ੱਕੀਆਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਅਤੇ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਨੇ ਸਥਾਨਕ ਵਸਨੀਕਾਂ ਨੂੰ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਗਲਤ ਅਨਸਰਾਂ ਦੀਆਂ ਕਾਰਵਾਈਆਂ ਨੂੰ ਨੱਥ ਪਾਈ ਜਾ ਸਕੇ।

LEAVE A REPLY

Please enter your comment!
Please enter your name here