Uncategorized ਜਲੰਧਰ ’ਚ ਘੱਲੂਘਾਰਾ ਦਿਵਸ ਦੀ ਬਰਸੀ ਮੌਕੇ ਕੱਢਿਆ ਰੋਸ ਮਾਰਚ/ ਸਿੱਖ ਜਥੇਬੰਦੀਆਂ ਤੇ ਵੱਡੀ ਗਿਣਤੀ ਸੰਗਤ ਨੇ ਕੀਤੀ ਸ਼ਮੂਲੀਅਤ By admin - June 7, 2025 0 7 Facebook Twitter Pinterest WhatsApp ਜੂਨ 1984 ਨੂੰ ਵਾਪਰੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਜਲੀਆਂ ਦੇਣ ਦਾ ਦੌਰ ਲਗਾਤਾਰ ਜਾਰੀ ਐ। ਇਸੇ ਤਹਿਤ ਜਲੰਧਰ ਵਿਖੇ ਸੰਗਤ ਨੇ ਰੋਸ ਮਾਰਚ ਕੱਢ ਕੇ ਜੂਨ-84 ਦੌਰਾਨ ਸਮੇਂ ਦੀ ਸਰਕਾਰ ਵੱਲੋਂ ਕੀਤੇ ਘੱਲੂਘਾਰੇ ਦੀ ਨਿੰਦਾ ਕੀਤੀ ਗਈ। ਜਲੰਧਰ ਦੇ ਪਟੇਲ ਚੌਂਕ ਨੇੜੇ ਸਥਿਤ ਗੁਰੂਦੁਆਰਾ ਰਾਮਗੜ੍ਹੀਆ ਸਾਹਿਬ ਤੋਂ ਕੱਢੇ ਗਏ ਇਸ ਰੋਸ ਮਾਰਚ ਵਿਚ ਸਿੱਖ ਜਥੇਬੰਦੀਆਂ ਤੋਂ ਇਲਾਵਾ ਵੱਡੀ ਗਿਣਤੀ ਸੰਗਤ ਨੇ ਸ਼ਿਰਕਤ ਕੀਤੀ। ਇਹ ਰੋਸ ਮਾਰਚ ਪਟੇਲ ਚੌਂਕ ਤੋਂ ਸ਼ੁਰੂ ਹੋ ਕੇ ਜੇਲ ਚੌਂਕ ਤੋਂ ਹੁੰਦੇ ਹੋਏ ਬਸਤੀ ਅੱਡੇ ਚੌਂਕ ਤੋਂ ਹੁੰਦਾ ਹੋਇਆ ਗੁਰੂ ਨਾਨਕ ਮਿਸ਼ਨ ਚੌਂਕ ਤੇ ਜਾ ਕੇ ਸਮਾਪਤ ਹੋਇਆ। ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਹ ਰੋਸ ਮਾਰਚ ਕੱਢਣ ਦਾ ਮਕਸਦ ਘੱਲੂਘਾਰੇ ਦੌਰਾਨ ਹੋਏ ਅੱਤਿਆਚਾਰ ਦੀ ਕਹਾਣੀ ਬਿਆਨ ਕਰਨਾ ਐ। ਆਗੂਆਂ ਨੇ ਕਿਹਾ ਕਿ ਭਾਵੇਂ ਇਸ ਘੱਲੂਘਾਰੇ ਨੂੰ ਬੀਤਿਆ 41 ਸਾਲ ਦਾ ਅਰਸਾ ਬੀਤ ਚੁੱਕਾ ਐ ਪਰ ਸਿੱਖ ਕੌਮ ਦੇ ਜ਼ਖਮ ਅਜੇ ਵੀ ਅੱਲ੍ਹੇ ਨੇ ਅਤੇ ਹਰ ਸਾਲ 6 ਜੂਨ ਦਾ ਦਿਹਾੜਾ ਆਉਂਦੇ ਹੀ ਸਾਰਾ ਕੁੱਝ ਅੱਖਾਂ ਅੱਗੇ ਘੁੰਮ ਜਾਂਦਾ ਐ। ਉਨ੍ਹਾਂ ਕਿਹਾ ਕਿ ਇਹ ਘੱਲੂਘਾਰਾ ਭਾਰਤੀ ਹਕੂਮਤ ਦੇ ਮੱਥੇ ਤੇ ਇਕ ਕਲੰਕ ਦੀ ਤਰ੍ਹਾਂ ਐ ਜੋ ਰਹਿੰਦੀ ਦੁਨੀਆ ਤਕ ਯਾਦ ਰੱਖਿਆ ਜਾਵੇਗਾ।