ਹੁਸ਼ਿਆਰਪੁਰ ’ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ/ ਕਤਲ ਕਰ ਕੇ ਸੜਕ ’ਤੇ ਸੁੱਟੀ ਲਾਸ਼/ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਸ਼ੁਰੂ

0
3

ਹੁਸ਼ਿਆਰਪੁਰ ਦੇ ਬੀਤ ਇਲਾਕੇ ਅਧੀਨ ਆਉਂਦੇ ਪਿੰਡ ਭਵਾਨੀਪੁਰ ਵਿਖੇ ਇੱਕ ਨੌਜਵਾਨ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਹੋਣ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਹੈ। ਜਾਣਕਾਰੀ ਜਾਣਕਾਰੀ ਅਨੁਸਾਰ 27 ਸਾਲਾ ਮਨਜੀਤ ਸਿੰਘ ਉਰਫ ਗਨੀ ਆਪਣੇ ਇਕ ਹੋਰ ਦੋਸਤ ਸਮੇਤ ਪਟਰੋਲ ਪੰਪ ਨੇੜੇ ਸੜਕ ਕੰਢੇ ਖੜਾ ਸੀ।
ਇਸੇ ਦੌਰਾਨ ਸਕਾਰਪੀਓ ਕਾਰ ਵਿਚ ਆਏ ਅੱਧੀ ਦਰਜਣ ਨੌਜਵਾਨ ਉਸ ਨੂੰ ਆਪਣੀ ਗੱਡੀ ਵਿੱਚ ਸੁੱਟ ਕੇ ਝੁੰਗੀਆਂ ਅੱਡੇ ਵਲ ਨੂੰ ਲੈ ਕੇ ਚਲੇ ਗਏ। ਕਰੀਬ ਦੋ ਘੰਟਿਆਂ ਬਾਅਦ ਉਕਤ ਨੌਜਵਾਨ ਨੂੰ ਜਖਮੀ ਹਾਲਤ ਵਿੱਚ ਅੱਡਾ ਝੁੰਗੀਆਂ ਵਿਖੇ ਸੁੱਟ ਕੇ ਫਰਾਰ ਹੋ ਗਏ। ਜ਼ਖਮੀ ਨੂੰ ਗੜ੍ਹਸ਼ੰਕਰ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਉਸਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ।
ਡਾਕਟਰਾਂ ਮੁਤਾਵਿਕ ਮ੍ਰਿਤਕ ਦੇ ਸਿਰ ਤੇ ਖੱਬੇ ਪਾਸੇ ਕੰਨ ਦੇ ਕੋਲ ਤੇਜਧਾਰ ਹਥਿਆਰ ਦਾ ਨਿਸ਼ਾਨ ਹੈ ਤੇ ਦੋਵਾਂ ਲੱਤਾਂ ਤੇ ਸੱਟਾਂ ਦੇ ਨਿਸ਼ਾਨ ਹਨ। ਗੋਲੀਆਂ ਲੱਗਣ ਵਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਸਾਰੀ ਜਾਣਕਾਰੀ ਪੋਸਟਮਾਰਟਮ ਰਿਪੋਰਟ ਆਉਣ ਤੇ ਹੀ ਮਿਲੇਗੀ। ਘਟਨਾਂ ਦਾ ਕਾਰਣ ਪੁਰਾਣੀ ਰੰਜਿਸ਼ ਦੱਸਿਆ ਜਾਂਦਾ ਹੈ। ਇਕੱਤਰ ਹੋਰ ਜਾਣਕਾਰੀ ਮੁਤਾਵਿਕ ਗਨੀ ਕੁਝ ਮਹੀਨੇ ਪਹਿਲਾਂ ਹੀ ਕੁੱਟਮਾਰ ਦੇ ਇੱਕ ਮਾਮਲੇ ਵਿੱਚ ਜ਼ਮਾਨਤ ’ਤੇ ਬਾਹਰ ਆਇਆ ਸੀ।

LEAVE A REPLY

Please enter your comment!
Please enter your name here