ਪੰਜਾਬ ਸਰਕਾਰ ਨੇ ਖੋਲ੍ਹੇ 2800 ਨਵੇਂ ਰਾਸ਼ਨ ਡਿਪੂ/ ਮੁੱਖ ਮੰਤਰੀ ਮਾਨ ਨੇ ਵੰਡੇ ਅਲਾਟਮੈਂਟ ਪੱਤਰ/ ਵਿਰੋਧੀਆਂ ਵੱਲ ਸਾਧੇ ਨਿਸ਼ਾਨੇ

0
3

 

ਪੰਜਾਬ ਸਰਕਾਰ ਨੇ ਲੋਕਾਂ ਨੂੰ ਘਰਾਂ ਦੇ ਨੇੜੇ ਸਰਕਾਰੀ ਸਕੀਮ ਤਹਿਤ ਅਨਾਜ ਮੁਹੱਈਆਂ ਕਰਵਾਉਣ ਲਈ 2800 ਨਵੇਂ ਰਾਸ਼ਨ ਡਿਪੂ ਖੋਲ੍ਹ ਗਏ ਹਨ। ਚੰਡੀਗੜ੍ਹ ਵਿਖੇ ਕੀਤੇ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਮਾਨ ਨੇ ਇਨ੍ਹਾਂ ਨਵੇਂ ਰਾਸ਼ਨ ਡਿਪੂ ਹੋਲਡਰਾਂ ਨੂੰ ਅਲਾਟਮੈਂਟ ਪੱਤਰ ਵੰਡੇ। ਇਸ ਮੌਕੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ 2800 ਡਿਪੂ ਹੋਲਡਰਾਂ ਨੂੰ ਲਾਇਸੈਂਸ ਦਿੱਤੇ ਜਾ ਰਹੇ ਹਨ। ਇਹ ਜਿਥੇ ਰੋਜ਼ਗਾਰ ਦਾ ਸਾਧਨ ਹੈ ਉਥੇ ਹੀ ਲੋਕਾਂ ਦੀ ਸੇਵਾ ਦਾ ਵੀ ਇਕ ਸਾਧਨ ਕਿਉਂਕਿ ਡਿਪੂ ਹੋਲਡਰ ਸਰਕਾਰ ਦੀਆਂ ਸਕੀਮਾਂ ਨੂੰ ਲੈ ਕੇ ਸਰਕਾਰ ਅਤੇ ਲੋਕਾਂ ਵਿਚਕਾਰ ਇਕ ਪੁਲ਼ ਦਾ ਕੰਮ ਕਰਦਾ ਹੈ।
ਸਰਕਾਰ ਦੀਆਂ ਸਿੱਖਿਆ ਖੇਤਰ ਵਿਚ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਪੰਜਾਬ ਦੇ ਸਕੂਲ ਸ਼ਾਨਦਾਰ ਬਣਾ ਦਿੱਤੇ, ਸਕੂਲ ਆਫ ਐਮੀਨੈਂਸ ਬਣਾ ਦਿੱਤੇ। ਅਧਿਆਪਕਾਂ ਨੂੰ ਫਿਨਲੈਂਡ ਤੇ ਸਿੰਗਾਪੁਰ ਤੋਂ ਟਰੇਨਿੰਗ ਦੁਆ ਕੇ ਲਿਆਉਂਦੇ ਹਾਂ। ਬੱਚਿਆਂ ਦੀ ਪੜ੍ਹਾਈ ਦਾ ਪੱਧਰ ਉੱਚਾ ਚੁੱਕ ਦਿੱਤਾ ਹੈ ਤੇ ਪੜ੍ਹਾਈ ਲਈ ਆਧੁਨਿਕ ਤਰੀਕੇ ਅਪਨਾਏ ਜਾ ਰਹੇ ਹਨ।
ਇਸ ਦਾ ਨਤੀਜਾ ਇਹ ਹੈ ਕਿ ਜਦੋਂ ਮੈਂ ਸ਼ਹੀਦ ਭਗਤ ਸਿੰਘ ਦੇ ਪਿੰਡ ਸਹੁੰ ਚੁੱਕੀ ਸੀ ਉਦੋਂ ਪੰਜਾਬ ਵਿਚ ਪੜ੍ਹਾਈ ਵਿਚ 27ਵੇਂ ਨੰਬਰ ‘ਤੇ ਸੀ, ਅੱਜ 4 ਸਾਲਾਂ ਵਿਚ ਕੇਰਲ ਨੂੰ ਹਰਾ ਕੇ ਪੰਜਾਬ ਪੜ੍ਹਾਈ ਵਿਚ ਪਹਿਲੇ ਨੰਬਰ ‘ਤੇ ਆ ਗਿਆ ਹੈ। ਕਾਂਗਰਸ ਦੇ ਅੰਦਰੂਨੀ ਕਲੇਸ਼ ’ਤੇ ਨਿਸ਼ਾਨਾ ਸੇਧਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਕੋਈ ਗੱਲ ਨਹੀਂ ਕਰ ਰਿਹਾ, ਸਾਰੇ ਕਾਂਗਰਸੀਆਂ ਨੂੰ ਸਿਰਫ਼ ਕੁਰਸੀ ਦੀ ਪਈ ਹੋਈ ਹੈ। ਲੜਾਈ ਸਿਰਫ਼ ਕੁਰਸੀ ਪਿੱਛੇ ਹੈ, ਜੋ ਕਿ ਅਜੇ ਮਿਲੀ ਵੀ ਨਹੀਂ। ਪੰਜਾਬ ਦੇ ਲੋਕਾਂ ਦੀ ਕੋਈ ਗੱਲ ਕਰ ਰਿਹਾ।

LEAVE A REPLY

Please enter your comment!
Please enter your name here