ਪੰਜਾਬ ਕਾਂਦੀਆਂ ਨਗਰ ਕੌਂਸਲ ’ਤੇ ਆਦਮੀ ਪਾਰਟੀ ਦਾ ਕਬਜ਼ਾ/ ਹੰਗਾਮੇ ਤੋਂ ਬਾਅਦ ਪ੍ਰਧਾਨ ਤੇ ਉਪ ਪ੍ਰਧਾਨ ਦੀ ਹੋਈ ਚੋਣ/ ਚੋਣ ਲਈ ਪਾਰਟੀ ਹਾਈ ਕਮਾਡ ਦਾ ਕੀਤਾ ਧੰਨਵਾਦ By admin - July 16, 2026 0 2 Facebook Twitter Pinterest WhatsApp ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਅਧੀਨ ਆਉਂਦੀ ਕਾਦੀਆਂ ਨਗਰ ਕੌਂਸਲ ਦੇ ਆਪਣਾ ਕਬਜ਼ਾ ਕਰ ਲਿਆ ਹੈ। ਪਾਰਟੀ ਨੇ ਹੰਗਾਮਾ ਤੋਂ ਬਾਅਦ ਹੋਈ ਚੋਣ ਦੌਰਾਨ ਨਗਰ ਕੌਂਸਲ ਦਾ ਪ੍ਰਧਾਨ ਅਤੇ ਉਪ ਪ੍ਰਧਾਨ ਬਣਾ ਲਿਆ। ਆਮ ਆਦਮੀ ਪਾਰਟੀ ਤੋਂ ਜਿੱਤੀ ਬੀਬੀ ਪੁਲਵਿੰਦਰ ਕੌਰ ਨੂੰ ਪ੍ਰਧਾਨ ਅਤੇ ਨੀਟਾ ਮਾਹਲ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ। ਜੇਤੂ ਉਮੀਦਵਾਰਾਂ ਨੇ ਆਪਣੀ ਚੋਣ ’ਤੇ ਖੁਸ਼ੀ ਜ਼ਾਹਰ ਕਰਦਿਆਂ ਨਗਰ ਕੌਂਸਲ ਦੇ ਰਹਿੰਦੇ ਕੰਮਾਂ ਨੂੰ ਛੇਤੀ ਪੂਰੇ ਕਰਨ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਪ੍ਰਧਾਨ ਬਣਾਉਣ ਸਮੇਂ ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਦੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀਕਲ ਸੀ ਹਲਕਾ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੋਰ ਇਕਬਾਲ ਸਿੰਘ ਮਾਹਲ ਜ਼ਿਲਾ ਪ੍ਰਧਾਨ ਜੋਬਰ ਰੰਧਾਵਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।