ਨੰਗਲ ਰੇਲਵੇ ਸਟੇਸ਼ਨ ’ਤੇ ਭਾਜਪਾ ਦੀ ਸਫਾਈ ਮੁਹਿੰਮ/ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਕੀਤੀ ਅਗਵਾਈ/ ਭਾਜਪਾ ਕੌਂਸਲਰਾਂ ਤੋਂ ਇਲਾਵਾ ਵਰਕਰ ਰਹੇ ਮੌਜੂਦ

0
2

 

ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਜਨਤਾ ਪਾਰਟੀ ਨੇ ਅੱਜ ਨੰਗਲ ਰੇਲਵੇ ਸਟੇਸ਼ਨ ‘ਤੇ ਸਫਾਈ ਮੁਹਿੰਮ ਚਲਾਈ ਗਈ। ਭਾਜਪਾ ਆਗੂਆਂ ਵੱਲੋਂ ਇਹ ਮੁਹਿੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦੇ ਮੱਦੇਨਜ਼ਰ ਕੀਤੀ ਗਈ ਹੈ। ਮੀਡੀਆ ਨਾਲ ਗੱਲਬਾਤ ਕਰਦਿਆ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਨੂੰ ਦੇਖਦਿਆਂ ਪੰਜਾਬ ਭਾਜਪਾ ਪੰਜਾਬ ਭਰ ਦੇ 30 ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ ‘ਤੇ ਸਫਾਈ ਮੁਹਿੰਮ ਚਲਾ ਰਹੀ ਹੈ।
ਫਿਲਮ “ਸਤਲੁਜ” ‘ਤੇ ਪਾਬੰਦੀ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਸ਼ਰਮਾ ਨੇ ਕਿਹਾ ਕਿ ਭਾਜਪਾ ਦਾ ਪਾਬੰਦੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਫਿਲਮ ਸਿਰਫ ਇੱਕ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੀ ਹੈ, ਜਦੋਂ ਕਿ ਉਸ ਸਮੇਂ ਪ੍ਰਭਾਵਿਤ ਸਾਰੇ ਲੋਕਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਸੀ।

LEAVE A REPLY

Please enter your comment!
Please enter your name here