ਪੰਜਾਬ ਗੁਰਦਾਸਪੁਰ ਦੇ ਸਫਾਈ ਕਾਮਿਆਂ ਦਾ ਨੇਕ ਉਪਰਾਲਾ/ ਹੜਤਾਲ ਦੇ ਬਾਵਜੂਦ ਚੁੱਕੇ ਕੂੜੇ ਦੇ ਢੇਰ/ ਰੱਥ ਯਾਤਰਾ ਦੇ ਮੱਦੇਨਜ਼ਰ ਕੀਤੀ ਸ਼ਹਿਰ ਦੀ ਸਫਾਈ By admin - July 16, 2026 0 3 Facebook Twitter Pinterest WhatsApp ਪੰਜਾਬ ਭਰ ਦੇ ਸਫਾਈ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਹੜਤਾਲ ਤੇ ਬੈਠੇ ਹਨ ਪਰ ਗੁਰਦਾਸਪੁਰ ਦੇ ਸਫਾਈ ਕਰਮਚਾਰੀ ਹੜਤਾਲ ਦੇ ਬਾਵਜੂਦ ਅੱਜ ਕੰਮ ਕਰਦੇ ਨਜ਼ਰ ਆਏ। ਇਨ੍ਹਾਂ ਸਫਾਈ ਕਰਮਚਾਰੀਆਂ ਨੇ ਭਗਵਾਨ ਸ਼੍ਰੀ ਜਗਨਨਾਥ ਦੀ ਅੱਜ ਸ਼ਾਮ ਨੂੰ ਨਿਕਲਣ ਵਾਲੀ ਰੱਥ ਯਾਤਰਾ ਦੇ ਮੱਦੇਨਜ਼ਰ ਸ਼ਹਿਰ ਵਿੱਚੋਂ ਸਾਰੇ ਦੇ ਸਾਰੇ ਕੂੜੇ ਦੇ ਢੇਰ ਸਾਫ ਕਰ ਦਿੱਤੇ ਹਨ। ਬੀਤੀ ਦੇਰ ਰਾਤ ਤੋਂ ਹੀ ਹੜਤਾਲ ਦੇ ਬਾਵਜੂਦ ਸਫਾਈ ਕਰਮਚਾਰੀ ਕੰਮ ਤੇ ਲੱਗੇ ਹੋਏ ਹਨ ਅਤੇ ਰੱਥ ਯਾਤਰਾ ਜਿੱਧਰੋ ਜਿਧਰੋਂ ਗੁਜਰੇਗੀ ਉਸ ਰਸਤੇ ਦੀ ਸਫਾਈ ਕੀਤੀ ਜਾ ਰਹੀ ਹੈ ਤੇ ਜੇਸੀਬੀ ਅਤੇ ਟਰਾਲੀਆਂ ਰਾਹੀਂ ਰੱਥ ਯਾਤਰਾ ਦੇ ਰਸਤੇ ਵਿੱਚ ਆਉਣ ਵਾਲੇ ਕੂੜੇ ਦੇ ਢੇਰ ਚੁੱਕ ਕੇ ਜਾ ਰਹੇ ਹਨ। ਲੋਕਾਂ ਨੇ ਸਫਾਈ ਸੇਵਕਾਂ ਦੀ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਰਕਾਰ ਤੋਂ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਮੰਨਣ ਦੀ ਮੰਗ ਕੀਤੀ ਹੈ। ਸਫਾਈ ਕਰਮਚਾਰੀ ਯੂਨੀਅਨ ਦੇ ਜਰਨਲ ਸਕੱਤਰ ਸੋਨੂ ਸਬਰਵਾਲ ਦਾ ਕਹਿਣਾ ਹੈ ਕਿ ਸ਼ਹਿਰ ਨਿਵਾਸੀਆਂ ਨੇ ਉਹਨਾਂ ਦਾ ਬਹੁਤ ਸਾਥ ਦਿੱਤਾ ਹੈ ਅਤੇ ਸ਼ਹਿਰ ਵਾਸੀਆਂ ਦੀ ਮੰਗ ਤੇ ਅਤੇ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਨੇ ਹੜਤਾਲ ਦੇ ਬਾਵਜੂਦ ਕੰਮ ਕਰਨ ਦਾ ਫੈਸਲਾ ਕੀਤਾ ਹੈ। ਉੱਥੇ ਹੀ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ ਦਾ ਕਹਿਣਾ ਹੈ ਕਿ ਸ਼ਹਿਰ ਨਿਵਾਸੀਆਂ ਨੇ ਰੱਥ ਯਾਤਰਾ ਦੇ ਮੱਦੇ ਨਜ਼ਰ ਸ਼ਹਿਰ ਦੇ ਸਫਾਈ ਕਰਵਾਉਣ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਹੜਤਾਲ ਦੇ ਬੈਠੇ ਨਜ਼ਰ ਕੌਂਸਲ ਦੇ ਸਫਾਈ ਕਰਮਚਾਰੀਆਂ ਨਾਲ ਗੱਲ ਕੀਤੀ ਜਾ ਤੇ ਉਹਨਾਂ ਨੂੰ ਕੰਮ ਕਰਨ ਲਈ ਮਨਾ ਲਿਆ । ਦੂਜੇ ਪਾਸੇ ਸ਼ਹਿਰ ਨਿਵਾਸੀ ਗੁਰਜਿੰਦਰ ਸਿੰਘ ਪ੍ਰਿੰਸ ਨੇ ਕਿਹਾ ਕਿ ਨਗਰ ਕੌਂਸਲ ਕਰਮਚਾਰੀਆਂ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ। ਸਰਕਾਰ ਨੂੰ ਵੀ ਜਲਦੀ ਤੋਂ ਜਲਦੀ ਉਹਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਸਫਾਈ ਵਿਵਸਥਾ ਸੁਚਾਰੂ ਚਲਦੀ ਰਹੇ।